Spiritual

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਹੁ-ਪੱਖੀ ਯੋਗਦਾਨ

Dr. Amrit Kaur | November 30, 2020 06:06 PM

ਗੁਰੂ ਨਾਨਕ ਦੇਵ ਜੀ ਦਾ ਬਹੁ-ਪੱਖੀ ਯੋਗਦਾਨ ਸ੍ਰੀ ਗੁਰੂ ਨਾਨਕ ਦੇਵ ਜੀ,ਸਿੱਖ ਧਰਮ ਦੇ ਬਾਨੀ, ਸੰਸਾਰ ਵਿੱਚੋਂ ਹਨੇਰਾ ਦੂਰ ਕਰ ਕੇ ਚਾਨਣ ਫੈਲਾਉਣ ਵਾਲੇ ਪੈਗੰਬਰ ਦਾ ਜਨਮ 1469 ਈ. ਵਿਚ ਦੇਸੀ ਮਹੀਨੇ ਕੱਤਕ ਦੀ ਪੂਰਨਮਾਸ਼ੀ ਨੂੰ ਬੇਦੀ ਖੱਤਰੀ ਮਹਿਤਾ ਕਾਲੂ ਜੀ ਦੇ ਘਰ ਮਾਤਾ ਤਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ,ਜਿਲ੍ਹਾ ਸ਼ਖੂਪੁਰਾ ਜੋ ਕਿ ਲਾਹੌਰ ਤੋਂ ਦੱਖਣ-ਪੱਛਮ ਵੱਲ ਤਕਰੀਬਨ 75 ਕਿਲੋਮੀਟਰ ਦੀ ਦੂਰੀ ‘ਤੇ ਹੁਣ ਪਾਕਿਸਤਾਨ ਵਿਚ ਸਥਿਤ ਹੈ, ਵਿਖੇ ਹੋਇਆ।ਮਹਿਤਾ ਕਾਲੂ ਜੀ ਪਟਵਾਰੀ ਦੀ ਉੱਚ ਪਦਵੀ ਤੇ ਸਨ| ਹੁਣ ਇਸ ਅਸਥਾਨ ਦਾ ਨਾਮ ‘ਨਨਕਾਣਾ ਸਾਹਿਬ’ ਹੈ ਤੇ ਹੁਣ ਇਸ ਜਿਲ੍ਹੇ ਦਾ ਨਾਮ ਵੀ ਨਨਕਾਣਾ ਸਾਹਿਬ ਹੈ| ਕੁਝ ਹੋਰ ਇਤਿਹਾਸਕਾਰ ਆਪ ਦਾ ਜਨਮ 15 ਅਪ੍ਰੈਲ, 1469 ਦੱਸਦੇ ਹਨ| ਪਰੰਪਰਾਤਮਕ ਤੌ ‘ਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ-ਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਹੈ|

ਭਾਈ ਗੁਰਦਾਸ ਜੀ (1557-1636) ਨੇ ਆਪਣੀਆਂ ਵਾਰਾਂ ਜੋ ਕਿ 1610 ਈ. ਤੋਂ ਲੈ ਕੇ 1628 ਈ. ਦੇ ਵਿਚਕਾਰਲੇ ਸਮੇਂ ਦੇ ਦੌਰਾਨ ਲਿਖੀਆਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਵੱਖ-ਵੱਖ ਪੱਖਾਂ ਸਬੰਧੀ ਬਹੁਤ ਵਡਮੁੱਲੀ ਜਾਣਕਾਰੀ ਮੁਹੱਈਆ ਕੀਤੀ ਹੈ|
ਭਾਈ ਗੁਰਦਾਸ ਜੀ ਨੇ ਆਪਣੀਆਂ ਰਚੀਆਂ ਵਾਰਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਵਰਣਨ ਇਸ ਪਰਕਾਰ ਕੀਤਾ ਹੈ :
ਗੁਰੂ ਨਾਨਕ ਰੂਪ ਸੂਰਜ ਚੜ੍ਹਿਆ :
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ|
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ|
ਸਿੰਘ ਬੁਕੇ ਮ੍ਰਿਗਾਵਲੀ ਭੰਨੀ ਜਾਇ ਨ ਧੀਰ ਧਰੋਆ|
ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ|
ਸਿਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ|
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ|
ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸਚਾ ਢੋਆ|
ਗੁਰਮੁਖਿ ਕਲ ਵਿਚ ਪ੍ਰਗਟ ਹੋਆ|
(ਵਾਰਾਂ ਭਾਈ ਗੁਰਦਾਸ ਜੀ, ਵਾਰ 1, ਪਉੜੀ 27)
ਅਰਥਾਤ ਜਦੋਂ ਸਤਿਗੁਰ ਨਾਨਕ ਦੇਵ ਜੀ ਪਰਗਟ ਹੋਏ ਤਾਂ ਸਭ ਪਾਸਿਉਂ ਅਵਿੱਦਿਯਾ ਦੀ ਧੁੰਦ ਅਤੇ ਅਗਿਆਨ ਦਾ ਹਨੇਰਾ ਮਿਟ ਗਿਆ ਤੇ ਗਿਆਨ ਦਾ ਪਰਕਾਸ਼ ਹੋ ਗਿਆ| ਭੇਖੀ ਪਖੰਡੀ ਜੋ ਅਗਿਆਨ ਵਿਚ ਫਸੇ ਹੋਏ ਜੀਵਾਂ ਨੂੰ ਵੱਢ ਵੱਢ ਕੇ ਖਾਂਦੇਸਨ ਉਹ ਵੀ ਆਪਣੀਆਂ ਚਾਰੇ ਕੰਨੀਆਂ ਸਮੇਟ ਕੇ ਟੁਰਦੇ ਹੋਏ| ਜਿਸ ਤਰ੍ਹਾਂ ਸੂਰਜ ਦੇ ਨਿਕਲਣ ਤੇ ਤਾਰੇ ਛੁਪ ਜਾਂਦੇ ਹਨ ਤੇ ਹਨੇਰਾ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਪਖੰਡੀ ਛੁਪ ਗਏ ਅਤੇ ਅਗਿਆਨ ਦਾ ਹਨੇਰਾ ਦੂਰ ਹੋ ਗਿਆ| ਜਿਵੇਂ ਹਨੇਰ ਦੇ ਜੰਗਲ ਵਿਚ ਭਬਕ ਮਾਰਨ ਤੇ ਹੀ ਹਿਰਨਾਂ ਦੀਆਂ ਡਾਰਾਂ ਭੱਜੀਆਂ ਜਾਂਦੀਆਂ ਧੀਰਜ ਨੂੰ ਨਹੀਂ ਧਾਰਦੀਆਂ ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਸਤਿਨਾਮ’ ਦੀ ਭਬਕ ਸੁਣ ਕੇ ਪਾਪਾਂ ਨੂੰ ਭਾਜੜ ਪੈ ਗਈ ਤੇ ਭੱਜੇ ਹੋਏ ਧੀਰਜ ਨੂੰ ਨਹੀਂ ਧਾਰਦੇ| ਜਿੱਥੇ ਜਿੱਥੇ ਬਾਬੇ ਨੇ ਅਰਥਾਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੈਰ ਧਰਿਆ ਉੱਥੇ ਉੱਥੇ ਹੀ ਪੂਜਾ ਯੋਗ ਆਸਣ ਦੀ ਥਾਪਣਾ ਸੋਭਦੀ ਹੈ| ਸਿਧ ਮਤੇ ਆਦਿ ਜੇ ਕੋਆ, ਜੋ ਕੋਈ ਸਿਧ ਮਤੇ ਤੋਂ ਆਦਿ ਲੈ ਕੇ ‘ਆਸਣ’ (ਅਸਥਾਨ) ਸਨ ਉਹ ਸਭ ਜਗਤ ਦੇ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੋ ਗਏ| ਘਰ ਘਰ ਵਿਚ ਧਰਮਸ਼ਾਲ ਬਣ ਗਈ ਤੇ ਸ਼ਬਦ ਕੀਰਤਨ ਇਸ ਤਰ੍ਹਾਂ ਹੋਣ ਲੱਗ ਪਿਆ ਜਿਵੇਂ ਕਿ ਅੱਜ ਹੀ ਵਿਸਾਖੀ ਹੈ| ਅਰਥਾਤ ਵਿਸਾਖੀ ਵਾਂਗ ਰੋਜ਼ ਹੀ ਸਿੱਖਾਂ ਦੇ ਘਰ ਖੁਸ਼ੀਆਂ ਹਨ| ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨੌਂਆਂ ਖੰਡਾਂ, ਚਾਰੇ ਚਕਾਂ ਦਾ ਸੱਚੇ ਨਾਮ ਨਾਲ ਮਿਲਾਪ ਕਰਵਾ ਕੇ ਤਾਰ ਦਿੱਤਾ ਹੈ| ਕਲਿਜੁਗ ਵਿਚ ਗੁਰਮੁਖ (ਸ੍ਰੀ ਗੁਰੂ ਨਾਨਕ ਦੇਵ ਜੀ) ਪਰਗਟ ਹੋਏ|

ਜਦੋਂ ਗੁਰੂ ਸਾਹਿਬ ਨੇ ਅਵਤਾਰ ਧਾਰਿਆ ਤਾਂ ਸਮਾਜ ਧਾਰਮਕ, ਰਾਜਨੀਤਕ ਅਤੇ ਆਰਥਕ ਵਖਰੇਵਿਆਂ ਦਾ ੍ਿਹਕਾਰ ਸੀ| ਆਪ ਨੇ ‘ਕਿਰਤ ਕਰੋ’ ਤੇ ‘ਵੰਡ ਛਕੋ’ ਦੇ ਸਿਧਾਂਤਾਂ ਨਾਲ ਆਰਥਕ ਅਤੇ ਜਾਤ^ਪਾਤ *ਤੇ ਅਧਾਰਤ ਵਿਤਕਰਿਆਂ ਨੂੰ ਦੂਰ ਕੀਤਾ|
ਜਿਨ੍ਹਾਂ ਰਾਜਨੀਤਕ, ਆਰਥਕ ਅਤੇ ਸਮਾਜਕ ਪ੍ਰਸਥਿਤੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਉਨ੍ਹਾਂ ਵਿਚ (1) ਲੋਕਾਂ ਵਿਚ ਨੈਤਿਕ ਗਿਰਾਵਟ ਆ ਚੁੱਕੀ ਸੀ (2) ਲੋਕ ਫੋਕੇ ਧਰਮ ਕਾਂਡਾਂ ਵਿਚ ਉਲਝੇ ਹੋਏ ਸਨ (3) ਧਾੜਵੀ ਤੇ ਰਾਜ ਸੱਤਾ *ਤੇ ਹਾਵੀ ਹੋਈ ੍ਹਰੇਣੀ ਲੋਕਾਂ ਨਾਲ ਧੱਕਾ^੦ੋਰੀ ਕਰ ਰਹੀ ਸੀ ਜਿਵੇਂ ਕਿ 1520 ਈ. ਵਿਚ ਬਾਬਰ ਨੇ ਆਪਣੇ ਤੀਜੇ ਹਮਲੇ ਦੌਰਾਨ ਸੈਦਪੁਰ ਜਿਸ ਨੂੰ ਕਿ ਹੁਣ ਏਮਨਾਬਾਦ ਕਿਹਾ ਜਾਂਦਾ ਹੈ ਜੋ ਕਿ ਹੁਣ ਪਾਕਿਸਤਾਨ ਦੇ ਗੁਜਰਾਂਵਾਲਾ ੦ਿਲ੍ਹੇ ਵਿਚ ਪੈਂਦਾ ਹੈ *ਤੇ ਹਮਲਾ ਕਰ ਕੇ ਲੋਕਾਂ ਨੂੰ ਕੁਚਲਿਆ (4) ਲੋਕ ਹੋਰ ਵੀ ਕਈ ਕਿਸਮ ਦੇ ਵਿਤਕਰਿਆਂ ਦਾ ੍ਿਹਕਾਰ ਹੋ ਰਹੇ ਸਨ|

ਜਦੋਂ ਗੁਰੂ ਸਾਹਿਬ ਨੇ ਅਵਤਾਰ ਧਾਰਿਆ ਤਾਂ ਸਮਾਜ ਧਾਰਮਕ, ਰਾਜਨੀਤਕ ਅਤੇ ਆਰਥਕ ਵਖਰੇਵਿਆਂ ਦਾ ੍ਿਹਕਾਰ ਸੀ| ਆਪ ਨੇ ‘ਕਿਰਤ ਕਰੋ’ ਤੇ ‘ਵੰਡ ਛਕੋ’ ਦੇ ਸਿਧਾਂਤਾਂ ਨਾਲ ਆਰਥਕ ਅਤੇ ਜਾਤ^ਪਾਤ *ਤੇ ਅਧਾਰਤ ਵਿਤਕਰਿਆਂ ਨੂੰ ਦੂਰ ਕੀਤਾ|
ਜਿਨ੍ਹਾਂ ਰਾਜਨੀਤਕ, ਆਰਥਕ ਅਤੇ ਸਮਾਜਕ ਪ੍ਰਸਥਿਤੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਉਨ੍ਹਾਂ ਵਿਚ (1) ਲੋਕਾਂ ਵਿਚ ਨੈਤਿਕ ਗਿਰਾਵਟ ਆ ਚੁੱਕੀ ਸੀ (2) ਲੋਕ ਫੋਕੇ ਧਰਮ ਕਾਂਡਾਂ ਵਿਚ ਉਲਝੇ ਹੋਏ ਸਨ (3) ਧਾੜਵੀ ਤੇ ਰਾਜ ਸੱਤਾ *ਤੇ ਹਾਵੀ ਹੋਈ ੍ਹਰੇਣੀ ਲੋਕਾਂ ਨਾਲ ਧੱਕਾ^੦ੋਰੀ ਕਰ ਰਹੀ ਸੀ ਜਿਵੇਂ ਕਿ 1520 ਈ. ਵਿਚ ਬਾਬਰ ਨੇ ਆਪਣੇ ਤੀਜੇ ਹਮਲੇ ਦੌਰਾਨ ਸੈਦਪੁਰ ਜਿਸ ਨੂੰ ਕਿ ਹੁਣ ਏਮਨਾਬਾਦ ਕਿਹਾ ਜਾਂਦਾ ਹੈ ਜੋ ਕਿ ਹੁਣ ਪਾਕਿਸਤਾਨ ਦੇ ਗੁਜਰਾਂਵਾਲਾ ੦ਿਲ੍ਹੇ ਵਿਚ ਪੈਂਦਾ ਹੈ *ਤੇ ਹਮਲਾ ਕਰ ਕੇ ਲੋਕਾਂ ਨੂੰ ਕੁਚਲਿਆ (4) ਲੋਕ ਹੋਰ ਵੀ ਕਈ ਕਿਸਮ ਦੇ ਵਿਤਕਰਿਆਂ ਦਾ ੍ਿਹਕਾਰ ਹੋ ਰਹੇ ਸਨ|


ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਗਿਆਨ ਤੇ ਸਮਾਜਕ ਚੇਤਨਤਾ ਦਾ ਅਨਮੋਲ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ| ਆਪ ਨੇ ਇਕ ਨਵੇਂ ਸਮਾਜ ਦੀ ਸਿਰਜਣਾ ਕੀਤੀ ਜਿਸ ਵਿਚ ਸਮਾਜ ਦੀ ਨੀਂਹ ਮਨੁੱਖੀ ਅਧਿਕਾਰਾਂ, ਸਾਰੇ ਵਰਗਾਂ ਦੀ ਬਰਾਬਰੀ ਅਤੇ ਸਾਂਝੀਵਾਲਤਾ ਦੀਆਂ ਕਦਰਾਂ ਕੀਮਤਾਂ ਉੱਪਰ ਰੱਖੀਆਂ| ਆਪ ਨੇ ਇਕ ਪਾਸੇ ਤਾਂ ‘ਨਾਮ ਜਪੋ’ ਦੇ ਸੰਦ੍ਹੇ ਨਾਲ ਅਧਿਆਤਮਕ ਉਚਾਈਆਂ ਪਰਾਪਤ ਕਰਵਾ ਕੇ ਅਕਾਲਪੁਰਖ ਨਾਲ ਇੱਕਮਿੱਕ ਹੋਣ ਦੀਆਂ ਵਿਧੀਆਂ ਦ੍ਰਿਸ਼ਟੀਗੋਚਰ ਕੀਤੀਆਂ ਤੇ ਦੂਜੇ ਪਾਸੇ ‘ਕਿਰਤ ਕਰੋ’ ਤੇ ‘ਵੰਡ ਛਕੋ’ ਦੇ ਸਿਧਾਂਤਾਂ ਨਾਲ ਲੋਕਾਂ ਨੂੰ ਸਮਾਜਕ ਤੇ ਸੰਸਕ੍ਰਿਤਿਕ ਕੁਰੀਤੀਆਂ ਤੋਂ ਉੱਪਰ ਉਠਾਇਆ| ‘ਕਿਰਤ ਕਰੋ’ ਦਾ ਭਾਵ ਕੇਵਲ ਇਹ ਹੀ ਨਹੀਂ ਕਿ ਮਨੁੱਖ ਆਪਣੇ ਹੱਥੀਂ ਕਿਰਤ ਕਰ ਕੇ ਆਪਣੀ ਰੋਜ਼ੀ ਰੋਟੀ ਕਮਾਵੇ ਬਲਕਿ ਇਹ ਵੀ ਹੈ ਕਿ ਉਹ ‘ਸੁੱਚੀ ਕਿਰਤ’ ਕਰੇ ਤੇ ਜੋ ਲੋਕ ਉਸ ਨੂੰ ਆਪਣੇ ਸਵਾਰਥ ਲਈ ਵਰਤ ਕੇ ਉਸ ਦੀ ਕਮਾਈ ਨਾਲ ਧਨਵਾਨ ਬਣਦੇ ਹਨ ਉਨ੍ਹਾਂ ਤੋਂ ਆਪਣਾ ਆਪ ਬਚਾਵੇ| ਉਸ ਸਮੇਂ ਭਾਰਤ ਵਿਚ ਵਸਦੇ ਆਮ ਲੋਕ ਹਕੂਮਤ ਦੇ ਰਹਿਮ ਤੇ ਸਨ। ਆਪ ਨੇ ਪਰਾਇਆ ਹੱਕ ਨਾ ਖਾਣ ਦੀ ਹਿਦਾਇਤ ਕੀਤੀ| ਆਪ ਦਾ ਫਰਮਾਨ ਹੈ :
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।। (ਪੰਨਾ 141)
ਅਰਥਾਤ ਮੁਸਲਮਾਨ ਲਈ ਪਰਾਇਆ ਹੱਕ ਸੂਰ ਦੇ ਬਰਾਬਰ ਹੈ ਤੇ ਹਿੰਦੂ ਲਈ ਗਊ ਸਮਾਨ ਹੈ| ਗੁਰੂ ਤੇ ਪੀਰ ਤਾਂ ਹੀ ਹਾਮੀ ਭਰਨਗੇ ਜੇ ਪਰਾਇਆ ਹੱਕ ਨਾ ਖਾਧਾ ਜਾਵੇ|
‘ਕਿਰਤ ਕਰੋ’ ਦੇ ਸੰਦੇਸ਼ ਨਾਲ ਆਪ ਨੇ ਉਸ ਸਮੇਂ ਜੋ ਭਾਰਤ ਵਿਚ ਧਨਵਾਨ ਲੋਕਾਂ ਵੱਲੋਂ ਦੱਬੀਆਂ ਕੁਚਲੀਆਂ ਸ਼੍ਰੇਣੀਆਂ ਨੂੰ ਮਾਰ ਧਾੜ ਦਾ ੍ਿਹਕਾਰ ਬਣਾ ਕੇ ਉਨ੍ਹਾਂ ਦਾ ੍ਹ੍ਹੋਣ ਕੀਤਾ ਜਾ ਰਿਹਾ ਸੀ, ਦੀ ਰੋਕ ਥਾਮ ਕੀਤੀ| ਆਪ ਨੇ ਫਰਮਾਇਆ :
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੀਂ (ਪੰਨਾ 140)
ਅਰਥਾਤ ਜੇ ਸਰੀਰ ਉੱਪਰ ਪਹਿਨੇ ਹੋਏ ਕੱਪੜੇ ਤੇ ਖੂਨ ਦੀ ਛਿੱਟ ਪੈ ਜਾਵੇ ਤਾਂ ਉਹ ਅਪਵਿੱਤਰ (ਪਲੀਤ) ਹੋ ਜਾਂਦਾ ਹੈ, ਤਾਂ ਫਿਰ ਜਿਹੜੇ ਲੋਕੀਂ ਗਰੀਬਾਂ ਦਾ ਸ਼ੋਸ਼ਣ ਕਰ ਕੇ ਉਨ੍ਹਾਂ ਦਾ ਖੂਨ ਪੀਂਦੇ ਹਨ ਉਨ੍ਹਾਂ ਦੇ ਮਨ ਕਿਵੇਂ ਨਿਰਮਲ ਹੋ ਸਕਦੇ ਹਨ|
ਇਸੇ ਪਰਕਾਰ ‘ਵੰਡ ਛਕੋ’ ਦੇ ਭਾਵ ਅਰਥ ਹਨ ਕਿ ਬਹੁਤਾ ਧਨ ਪਦਾਰਥ ਰੱਖਣ ਵਾਲੇ ਲੋਕ ਘੱਟ ਮਾਇਕ ਸਾਧਨਾਂ ਵਾਲੇ ਵਿਅਕਤੀਆਂ ਦੀ ਮਦਦ ਕਰਨ ਤਾਂ ਕਿ ਸਮਾਜ ਵਿਚ ਆਰਥਕ ਪੱਖੋਂ ਜੋ ਭਿੰਨ ਭੇਦ ਹਨ, ਦੂਰ ਹੋ ਜਾਣ ਤੇ ਸਾਂਝੀਵਾਲਤਾ ਕਾਇਮ ਹੋ ਜਾਵੇ|
‘ਵੰਡ ਛਕੋ’ ਦਾ ਅਮਲੀ ਰੂਪ ਲੰਗਰ ਦੀ ਪ੍ਰਥਾ ਹੈ ਜਿਸ ਰਾਹੀਂ ਸਮਾਜਕ ਤੇ ਆਰਥਕ ਸਮਾਨਤਾ ਪੈਦਾ ਹੁੰਦੀ ਹੈ| ਇਸ ਪ੍ਰਥਾ ਅਧੀਨ ਲੋਕ ਸਮਾਜਕ ਤੇ ਆਰਥਕ ਭਿੰਨਤਾਵਾਂ ਤੋਂ ਉੱਪਰ ਉੱਠ ਕੇ ਇਕ ਪੱਧਰ 'ਤੇ ਇਕੱਠੇ ਬੈਠ ਕੇ ਲੰਗਰ ਛਕਦੇ ਹਨ| ਆਪ ਨੇ ਕਿਰਤ ਦੀ ਆਮਦਨੀ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਉਪਦ੍ਹੇ ਦਿੱਤਾ| ਆਪ ਦਾ ਫਰਮਾਨ ਹੈ :
ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥(ਪੰਨਾ 1245)
ਜਦੋਂ ਗੁਰੂ ਸਾਹਿਬ ਨੇ ਅਵਤਾਰ ਧਾਰਿਆ ਤਾਂ ਸਮਾਜ ਧਾਰਮਕ, ਰਾਜਨੀਤਕ ਅਤੇ ਆਰਥਕ ਵਖਰੇਵਿਆਂ ਦਾ ਸ਼ਿਕਾਰ ਸੀ| ਆਪ ਨੇ ‘ਕਿਰਤ ਕਰੋ’ ਤੇ ‘ਵੰਡ ਛਕੋ’ ਦੇ ਸਿਧਾਂਤਾਂ ਨਾਲ ਆਰਥਕ ਅਤੇ ਜਾਤਪਾਤ ਤੇ ਅਧਾਰਤ ਵਿਤਕਰਿਆਂ ਨੂੰ ਦੂਰ ਕੀਤਾ|
ਜਿਨ੍ਹਾਂ ਰਾਜਨੀਤਕ, ਆਰਥਕ ਅਤੇ ਸਮਾਜਕ ਪ੍ਰਸਥਿਤੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਉਨ੍ਹਾਂ ਵਿਚ (1) ਲੋਕਾਂ ਵਿਚ ਨੈਤਿਕ ਗਿਰਾਵਟ ਆ ਚੁੱਕੀ ਸੀ (2) ਲੋਕ ਫੋਕੇ ਧਰਮ ਕਾਂਡਾਂ ਵਿਚ ਉਲਝੇ ਹੋਏ ਸਨ (3) ਧਾੜਵੀ ਤੇ ਰਾਜ ਸੱਤਾ ਤੇ ਹਾਵੀ ਹੋਈ ਸ਼੍ਰੇਣੀ ਦੇ ਲੋਕਾਂ ਨਾਲ ਧੱਕਾਚੋਰੀ ਕਰ ਰਹੀ ਸੀ ਜਿਵੇਂ ਕਿ 1520 ਈ. ਵਿਚ ਬਾਬਰ ਨੇ ਆਪਣੇ ਤੀਜੇ ਹਮਲੇ ਦੌਰਾਨ ਸੈਦਪੁਰ ਜਿਸ ਨੂੰ ਕਿ ਹੁਣ ਏਮਨਾਬਾਦ ਕਿਹਾ ਜਾਂਦਾ ਹੈ ਜੋ ਕਿ ਹੁਣ ਪਾਕਿਸਤਾਨ ਦੇ ਗੁਜਰਾਂਵਾਲਾ ਜ਼ਿਲ੍ਹੇ ਵਿਚ ਪੈਂਦਾ ਹੈ ਤੇ ਹਮਲਾ ਕਰ ਕੇ ਲੋਕਾਂ ਨੂੰ ਕੁਚਲਿਆ (4) ਲੋਕ ਹੋਰ ਵੀ ਕਈ ਕਿਸਮ ਦੇ ਵਿਤਕਰਿਆਂ ਦਾ ਸ਼ਿਕਾਰ ਹੋ ਰਹੇ ਸਨ| ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਨ੍ਹਾਂ ਚਾਰੋ ਕਿਸਮ ਦੀਆਂ ਕੁਰੀਤੀਆਂ ਦੇ ਵਿਰੁਧ ਜੂਝਣ ਲਈ ਤਿਆਰ ਕੀਤਾ|
16ਵੀਂ ਸਦੀ ਦੇ ਅਰੰਭ ਵਿਚ ਧਰਮ ਦੇ ਆਧਾਰ ਤੇ ਸਮਾਜ ਦੋ ਮੁੱਖ ਹਿੱਸਿਆਂ ਵਿਚ ਵੰਡਿਆ ਹੋਇਆ ਸੀਹਿੰਦੂ ਅਤੇ ਮੁਸਲਮਾਨ| ਇਕ ਤਰ੍ਹਾਂ ਨਾਲ ਹਿੰਦੂ ਮੁਸਲਮਾਨਾਂ ਦੇ ਅਧੀਨ ਸਨ| ਪਰ ਮੁਸਲਮਾਨਾਂ ਵਿਚ ਪੀਰ ਤੇ ਹਿੰਦੂਆਂ ਵਿਚ ਬ੍ਰਾਹਮਣ ਲੋਕਾਂ ਨੂੰ ਭੁਲੇਖਿਆਂ ਵਿਚ ਪਾ ਕੇ, ਉਨ੍ਹਾਂ ਨੂੰ ਗੁਮਰਾਹ ਕਰ ਕੇ, ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਗੁਲਾਮ ਬਣਾ ਕੇ ਧਨ ਪਰਾਪਤੀ ਕਰ ਰਹੇ ਸਨ| ਇਨ੍ਹਾਂ ਧਾਰਮਕ ਲੁਟੇਰਿਆਂ ਤੋਂ ਇਲਾਵਾ ਸਥਾਨਕ ਕਰਮਚਾਰੀ ਵੀ ਲੋਕਾਂ ਦਾ ੍ਹ੍ਹੋਣ ਕਰ ਰਹੇ ਸਨ|
ਆਪ 1516 ਸਾਲ ਦੀ ਆਯੂ ਵਿਚ ਰਾਇ ਭੋਇ ਦੀ ਤਲਵੰਡੀ ਤੋਂ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਤੇ ਉਨ੍ਹਾਂ ਦੇ ਪਤੀ ਜੈ ਰਾਮ ਜੀ ਦੇ ਬੁਲਾਵੇ ਤੇ ਸੁਲਤਾਨਪੁਰ ਲੋਧੀ, ਅਜੋਕਾ ਜ਼ਿਲ੍ਹਾ ਕਪੂਰਥਲਾ ਵਿਖੇ ਆ ਗਏ ਜਿੱਥੇ ਉਹ 14 ਸਾਲ 9 ਮਹੀਨੇ 13 ਦਿਨ ਠਹਿਰੇ| ਇਸ ਦੌਰਾਨ ਆਪ ਨੇ ਮੋਦੀਖਾਨੇ ਵਿਚ ਨੌਕਰੀ ਕੀਤੀ| ਮੋਦੀਖਾਨੇ ਵਿਚ ਨੌਕਰੀ ਕਰਨ ਸਮੇਂ ਜਦੋਂ ਆਪ ਅੰਨ ਤੋਲਦੇ ਤੋਲਦੇ ‘13’ ਹਿੰਦਸੇ ਤੇ ਪਹੁੰਚਦੇ ਸਨ ਤਾਂ ‘13’ ‘13’ ਹੀ ਬੋਲਦੇ ਜਾਂਦੇ ਸਨ ਤੇ ਅੰਨ ਤੋਲੀ ਜਾਂਦੇ ਸਨ| ਕਿਸੇ ਨੇ ਨਵਾਬ ਦੌਲਤ ਖਾਂ ਲੋਧੀ ਕੋਲ ਸ਼ਿਕਾਇਤ ਕਰ ਦਿੱਤੀ ਕਿ ਆਪ ਲੋਕਾਂ ਨੂੰ ਅੰਨ ਲੁਟਾਈ ਜਾਂਦੇ ਹਨ| ਇਸ ਝੂਠੀ ਸ਼ਿਕਾਇਤ ਦੇ ਆਧਾਰ ਤੇ ਨਵਾਬ ਦੌਲਤ ਖਾਂ ਨੇ ਆਪ ਨੂੰ ਮਸਜਿਦ ਵਿਚ ਆ ਕੇ ਨਮਾਜ਼ ਪੜ੍ਹਨ ਲਈ ਕਿਹਾ| ਨਵਾਬ ਤੇ ਕਾਜੀ ਨੇ ਨਮਾਜ਼ ਪੜ੍ਹੀ ਪਰ ਗੁਰੂ ਸਾਹਿਬ ਇਕ ਪਾਸੇ ਖੜ੍ਹੇ ਰਹੇ| ਨਵਾਬ ਦੇ ਪੁੱਛਣ ਤੇ ਕਿ ਆਪ ਨੇ ਨਮਾਜ਼ ਕਿਉਂ ਨਹੀਂ ਪੜ੍ਹੀ ਤਾਂ ਆਪ ਨੇ ਉੱਤਰ ਦਿੱਤਾ ਕਿ ਮੈਂ ਨਮਾਜ਼ ਕਿਸ ਨਾਲ ਪੜ੍ਹਦਾ? ਆਪ ਤਾਂ ਕਾਬਲ ਵਿਚ ਘੋੜੇ ਖਰੀਦ ਰਹੇ ਸੀ ਤੇ ਕਾਜੀ ਆਪਣੇ ਘਰ ਵਿਚ ਨਵਜਨਮੀ ਵਿਛੇਰੀ ਦਾ ਫਿਕਰ ਕਰੀ ਜਾ ਰਿਹਾ ਸੀ ਕਿ ਉਹ ਕਿਤੇ ਲਾਗਲੇ ਖੂਹ ਵਿਚ ਨਾ ਡਿੱਗ ਪਵੇ| ਇਹ ਸੁਣ ਕੇ ਨਵਾਬ ਤੇ ਕਾਜੀ ਦੋਵੇਂ ਆਪ ਦੇ ਪੈਰੀਂ ਪੈ ਗਏ| ਇਸ ਅਸਥਾਨ ਤੇ ਹੁਣ ਗੁਰਦੁਆਰਾ ਅੰਤਰਯਾਮਤਾ ਸਾਹਿਬ ਸੁਸ਼ੋਭਿਤ ਹੈ|
ਸੁਲਤਾਨਪੁਰ ਵਿਖੇ ਆਪ ਹਰ ਰੋਜ਼ ਨੇੜੇ ਹੀ ਵਗਦੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਜਾਂਦੇ ਸਨ| ਇਕ ਦਿਨ ਉਹ ਵੇਈਂ ਵਿਚ ਇਸ਼ਨਾਨ ਕਰਨ ਗਏ ਤਾਂ ਤਿੰਨ ਦਿਨ ਅਲੋਪ ਰਹੇ| ਇਸ ਦੌਰਾਨ ਆਪ ਨੂੰ ਆਤਮਕ ਗਿਆਨ ਦੀ ਪਰਾਪਤੀ ਹੋਈ| ਆਪ ਨੇ ਵੇਈਂ ਤੋਂ ਬਾਹਰ ਆ ਕੇ ਮਹਾਂਵਾਕ ਉਚਾਰਿਆ :
‘ਨਾ ਕੋ ਹਿੰਦੂ ਨਾ ਮੁਸਲਮਾਨ’
ਅਰਥਾਤ ਸਾਰੇ ਮਨੁੱਖ ਪਰਮਾਤਮਾ ਦੇ ਪੈਦਾ ਕੀਤੇ ਹਨ| ਆਪ ਨੇ ਸਭ ਨੂੰ ਇੱਕੋ ਜਿਹਾ ਪਛਾਣਿਆ| ਜਿਸ ਅਸਥਾਨ ਤੇ ਆਪ ਨੇ ਇਹ ਮਹਾਂਵਾਕ ਉਚਾਰਿਆ ਉਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਸੰਤ ਘਾਟ ਸਾਹਿਬ ਸੁਸ਼ੋਭਿਤ ਹੈ|
ਇਸ ਸਮੇਂ ਹਿੰਦੂ ਦੇ ਮੁਸਲਮਾਨ ਦੋਹਾਂ ਧਰਮਾਂ ਦੇ ਲੋਕ ਅੰਧ ਵ੍ਹਿਵਾਸ, ਵਹਿਮਾਂ ਭਰਮਾਂ ਅਤੇ ਫੋਕੇ ਕਰਮ ਕਾਂਡਾਂ ਵਿਚ ਉਲਝੇ ਹੋਏ ਸਨ| ਦੋਵੇਂ ਫਿਰਕੇ ਈਰਖਾ ਨਾਲ ਭਰੇ ਪੀਤੇ ਸਨ| ਸੋ ਆਪ ਦਾ ਉਪਰੋਕਤ ਫਰਮਾਨ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਸਾਂਝੀਵਾਲਤਾ ਪੈਦਾ ਕਰਨਾ ਸੀ|
ਆਪ ਨੇ ਉੱਥੇ ਹੀ ਮੂਲ ਮੰਤ੍ਰ ਉਚਾਰਿਆ ਜਿਸ ਵਿਚ ਆਪ ਨੇ ਪ੍ਰਭੂ ਦੇ ਗੁਣ ਉਜਾਗਰ ਕੀਤੇ ਕਿ ਉਸ ਦਾ ਨਾਮ ਸੱਚਾ ਅਤੇ ਸਦੀਵੀ ਹੋਂਦ ਵਾਲਾ ਹੈ, ਉਹ ਸਾਰੀ ਸ੍ਰਿਸਟੀ ਨੂੰ ਪੈਦਾ ਕਰਨ ਵਾਲਾ ਹੈ ਤੇ ਉਸ ਵਿਚ ਇਕ ਰਸ ਵਿਆਪਕ ਹੈ| ਉਹ ਭੈਅ ਤੋਂ ਅਤੇ ਵੈਰ ਤੋਂ ਮੁਕਤ ਹੈ| ਉਹ ਕਾਲ ਤੋਂ ਬਾਹਰ ਹੈ ਅਰਥਾਤ ਉਸ ਉੱਪਰ ਨਾ ਤਾਂ ਸਮੇਂ ਦਾ ਕੋਈ ਅਸਰ ਹੁੰਦਾ ਹੈ ਅਤੇ ਨਾ ਹੀ ਉਸ ਨੂੰ ਕਾਲ (ਮੌਤ) ਛੂਹ ਸਕਦਾ ਹੈ| ਉਹ ਜੂਨਾਂ ਤੋਂ ਰਹਿਤ ਹੈ ਅਰਥਾਤ ਨਾ ਉਹ ਜੰਮਦਾ ਹੈ ਤੇ ਨਾ ਮਰਦਾ ਹੈ| ਉਹ ਆਪਣੇ ਆਪ ਹੀ ਹੋਂਦ ਵਿਚ ਆਇਆ ਹੈ ਅਰਥਾਤ ਕਿਸੇ ਹੋਰ ਵਿਅਕਤੀ ਦੁਆਰਾ ਨਹੀਂ ਸਿਰਜਿਆ ਗਿਆ| ਅਜਿਹੇ ਪਰਮਾਤਮਾ ਦੀ ਪਰਾਪਤੀ ਸੱਚੇ ਗੁਰੂ ਦੀ ਕਿਰਪਾ ਅਤੇ ਮਿਹਰ ਸਦਕਾ ਹੀ ਹੋ ਸਕਦੀ ਹੈ|
ਆਪ ਨੇ ਜਪੁਜੀ ਸਾਹਿਬ ਦੇ ਅਰੰਭ ਵਿਚ ਹੀ ਅੰਕਤ ਮੰਗਲਾਚਰਣ ਰੂਪੀ ਸਲੋਕ ਵਿਚ ਪਰਮਾਤਮਾ ਦੇ ਰੂਪ ਨੂੰ ਹੋਰ ਸਪ੍ਹਟ ਕਰਨ ਲਈ ਫਰਮਾਇਆ ਹੈ :
ਆਦਿ ਸਚੁ ਜੁਗਾਦਿ ਸਚੀਂ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ (ਪੰਨਾ 1)
ਪਰਮਾਤਮਾ ਆਦਿ ਕਾਲ ਅਰਥਾਤ ਜਗਤ ਦੀ ਉਤਪਤੀ ਤੋਂ ਪਹਿਲਾਂ ਵੀ ਮੌਜੂਦ ਵੀ, ਉਹ ਹਰ ਯੁਗ ਵਿਚ ਵੀ ਮੌਜੂਦ ਰਿਹਾ ਹੈ, ਉਹ ਹੁਣ ਵੀ ਮੌਜੂਦ ਹੈ ਅਤੇ ਉਹ ਆਉਣ ਵਾਲੇ ਸਮੇਂ ਵਿਚ ਵੀ ਮੌਜੂਦ ਰਹੇਗਾ|
ਆਤਮਕ ਗਿਆਨ ਦੀ ਪਰਾਪਤੀ ਤੋਂ ਬਾਅਦ ਆਪ 1497 ਈ. ਵਿਚ ਦ੍ਹੇ ਦ੍ਹੇਾਂਤਰਾਂ ਦੇ ਪਰਚਾਰ ਦੌਰਿਆਂ ਲਈ ਚੱਲ ਪਏ| ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ :
ਪਹਿਲਾਂ ਬਾਬੇ ਪਾਯਾ ਬਖ੍ਹ ਦਰਿ ਪਿਛੋ ਦੇ ਫਿਰਿ ਘਾਲਿ ਕਮਾਈ|
(ਵਾਰਾਂ ਭਾਈ ਗੁਰਦਾਸ ਜੀ, ਵਾਰ 1, ਪਉੜੀ 24)
ਅਰਥਾਤ ਆਪ ਨੇ ਸਭ ਤੋਂ ਪਹਿਲਾਂ ਅਕਾਲਪੁਰਖ ਦੇ ਗਿਆਨ ਦੀ ਬਖ਼ਸ਼ੀਸ਼ ਪਰਾਪਤ ਕੀਤੀ ਤੇ ਫਿਰ ਪਰਚਾਰ ਮੁਹਿੰਮ ੍ਹੁਰੂ ਕੀਤੀ|
ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ :
ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥ ਫਿਰ ਜਾ ਚੜੇ ਸੁਮੇਰ ਪਰ ਸਿਧ ਮੰਡਲੀ ਦ੍ਰਿਸ਼ਟੀ ਆਈ॥
(ਵਾਰਾਂ ਭਾਈ ਗੁਰਦਾਸ ਜੀ, ਵਾਰ 1, ਪਉੜੀ 28)
ਅਰਥਾਤ ਆਪ ਨੇ ਸਾਰੀ ਸ੍ਰਿਸਟੀ ਨੂੰ ਵਾਚਿਆ| ਸਤਿਯੁਗ, ਦੁਆਪੁਰ ਅਤੇ ਤਰੇਤਾ ਦੀਆਂ ਮਿਥਿਹਾਸਕ ਘਟਨਾਵਾਂ ਨੂੰ ਵੀ ਵਾਚਿਆ ਤੇ ਅਨੁਭਵ ਕੀਤਾ ਕਿ ਸਾਰੇ ਧਰਮਾਂ ਦੇ ਲੋਕ ਭਰਮ ਭੁਲੇਖਿਆ ਵਿਚ ਜਕੜੇ ਹੋਏ ਸਨ| ਆਪ ਨੇ ਪ੍ਰਭੂ ਦੀ ਸਰਬਉੱਚ ਸ਼ਕਤੀ ਦਾ ਪਰਚਾਰ ਕਰਨ ਲਈ ਤੇ ਸਮਾਜ ਸੁਧਾਰ ਲਈ, ਲੰਬੀਆਂ ਉਦਾਸੀਆਂ (ਯਾਤਰਾਵਾਂ) ਅਰੰਭ ਦਿੱਤੀਆਂ|
ਆਪ ਨੇ ਮਾਰਚ 1499 ਈ. ਵਿਚ ਸਭ ਤੋਂ ਪਹਿਲੀ ਯਾਤਰਾ ਸ਼ੁਰੂ ਕੀਤੀ| ਇਸ ਯਾਤਰਾ ਵਿਚ ਪਰਮੁੱਖ ਅਸਥਾਨ ਸ਼ਾਮਲ ਹਨ: ਗੋਇੰਦਵਾਲ ਸਾਹਿਬ ਵਾਲਾ ਅਸਥਾਨ, ਫਤਿਹਾਬਾਦ, ਸੁਲਤਾਨ ਵਿੰਡ, ਖਾਲੜਾ, ਲਾਹੌਰ, ਐਮਨਾਬਾਦ, ਸੀਓ ਕੇ, ਸਾਹੋ ਕੇ, ਪਸਰੂਰ, ਛਾਂਗਾਮਾਂਗਾ, ਕਸੂਰ, ਚੂਹਣੀਏ ਆਦਿ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਮਾਲਵੇ ਵਿਚ ਆਏ| ਇੱਥੋਂ ਬਾਂਗਰ ਦੇ ਇਲਾਕੇ ਵਿਚ ਪਰਵ੍ਹੇ ਕਰ ਕੇ ਪਿਹੋਵੇ, ਕੁਰੂਕ੍ਹੇਤਰ, ਕਰਨਾਲ, ਹਰਿਦੁਆਰ, ਦਿੱਲੀ, ਬਨਾਰਸ, ਪਟਣਾ, ਰਾਜਗਿਰੀ, ਗਯਾ, ਮਾਲਦਾ, ਬਲੁਵਾ ਕੁੰਡ, ਧੂਬੜੀ, ਜਗਨਨਾਥ ਪੁਰੀ, ਸਨਾਰਗੜ੍ਹ, ਜਬਲਪੁਰ, ਭੁਪਾਲ, ਝਾਂਸੀ, ਗਵਾਲੀਅਰ, ਭਰਤਪੁਰ, ਗੁੜਗਾਵਾਂ, ਝੱਜਰ, ਨਾਰਨੌਲ, ਜੀਂਦ, ਕੈਥਲ, ਸੁਨਾਮ, ਸੰਗਰੂਰ ਆਦਿ ਸ਼ਹਿਰਾਂ ਵਿੱਚੋਂ ਦੀ ਹੁੰਦੇ ਹੋਏ 1505 ਈ. ਵਿਚ ਵਾਪਸ ਸੁਲਤਾਨਪੁਰ ਪਹੁੰਚ ਗਏ|
ਇਹ ਪਹਿਲੀ ਉਦਾਸੀ ਸਭ ਤੋਂ ਲੰਮੀ ਉਦਾਸੀ ਸੀ ਜੋ ਕਿ ਤਕਰੀਬਨ ਸੱਤ ਕੁ ਸਾਲਾਂ ਦੇ ਸਮੇਂ ਦੀ ਸੀ| ਸ੍ਰੀ ਗੁਰੂ ਨਾਨਕ ਦੇਵ ਜੀ ਕੁਝ ਹੀ ਸਮਾਂ ਸੁਲਤਾਨਪੁਰ ਲੋਧੀ ਵਿਖੇ ਬਤੀਤ ਕਰ ਕੇ 1505 ਈ. ਵਿਚ ਹੀ ਦੂਸਰੀ ਯਾਤਰਾ ਤੇ ਚੱਲ ਪਏ ਸਨ| ਇਹ ਉਦਾਸੀ ਦੱਖਣ ਵੱਲ ਦੀ ਸੀ| ਜਿਸ ਵਿਚ ਸਰਸਾ, ਬੀਕਾਨੇਰ, ਅਜਮੇਰ, ਹੈਦਰਾਬਾਦ, ਕੋਡਾਈਕੈਨਾਲ, ਮਦਰਾਸ, ਪਾਂਡੀਚੇਰੀ, ਸ੍ਰੀ ਲੰਕਾ, ਵਾਪਸ ਗੁਜਰਾਤ ਵਿਚ ਬੜੌਦਾ, ਸੂਰਤ ਅਹਿਮਦਾਬਾਦ, ਭਾਵਨਗਰ, ਗਾਯਕਵਾੜ, ਜੂਨਾਗੜ੍ਹ, ਗਿਰਨਾਰ ਪਰਬਤ, ਦੁਆਰਕਾ, ਅਮਰਕੋਟ, ਬਹਾਵਲਪੁਰ ਵਿੱਚੋਂ ਦੀ ਮੁਲਤਾਨ ਹੁੰਦੇ ਹੋਏ ਤੁਲੰਭਾ ਹੋ ਕੇ ਵਾਪਸ ਪਹੁੰਚ ਗਏ|
ਆਪ ਨੇ ਤੀਜੀ ਉਦਾਸੀ 1514 ਈ. ਵਿਚ ਸ਼ੁਰੂ ਕੀਤੀ ਗਈ| ਇਸ ਦੌਰਾਨ ਕਲਾਨੌਰ, ਸੁਜਾਨਪੁਰ, ਗੁਰਦਾਸਪੁਰ, ਦਸੂਹਾ, ਪਾਲਮਪੁਰ, ਕਾਂਗੜਾ, ਜਵਾਲਾਮੁੱਖੀ, ਧਰਮ੍ਹਾਲਾ, ਮੰਡੀ, ਰਵਾਲਸਰ, ਚੰਬਾ, ਕਹਿਲੂਰ, ਕੀਰਤਪੁਰ ਸਾਹਿਬ ਵਾਲੀ ਥਾਂ, ਰੋਪੜ, ਸਿਆਲਬਾ, ਪਿੰਜੌਰ ਵਾਲੀ ਥਾਂ, ਡਿਗ੍ਹਈ, ਸਿਰਮੌਰ, ਚਕਰਾਤਾ, ਹੇਮਕੁੰਟ, ਬਦਰੀਨਾਥ, ਰਾਣੀਖੇਤ, ਅਲਮੋੜਾ, ਨੈਣੀਤਾਲ, ਗੋਰਖਮਤਾ (ਨਾਨਕਮਤਾ), ਪੀਲੀਭੀਤ, ਰੀਠਾ ਸਾਹਿਬ, ਗੋਰਖਪੁਰ, ਲਖੀਮਪੁਰ, ਨੇਪਾਲ, ਤਿੱਬਤ ਕ੍ਹਮੀਰ ਆਦਿ ਪਰਬਤੀ ਅਸਥਾਨਾਂ ਵਿੱਚੋਂ ਦੀ ਹੁੰਦੇ ਹੋਏ ਕੁੱਲੂ, ਜੰਮੂ, ਮਨਕੋਟ ਵਿੱਚੋਂ ਦੀ ਹੁੰਦੇ ਹੋਏ ਵਾਪਸ ਪੰਜਾਬ ਪਹੁੰਚ ਗਏ|
ਚੌਥੀ ਉਦਾਸੀ ਆਪ ਨੇ 1517 ਈ. ਵਿਚ ਸ਼ੁਰੂ ਕੀਤੀ ਜਿਸ ਦੌਰਾਨ ਆਪ ਰੋਹਤਾਸ, ਡੇਰਾ ਇਸਮਾਈਲ !, ਸੱਖਰ, ਭੱਖਰ, ਰੋੜੀ, ਲੜਕਾਣਾ, ਹੈਦਰਾਬਾਦ, (ਸਿੰਧ), ਠੱਟਾ, ਕਰਾਚੀ ਹੁੰਦੇ ਹੋਏ ਅਰਬ ਮੁਲਕਾਂ ਵਿਚ ਜੇਦਾ, ਮੱਕਾ, ਮਦੀਨਾ, ਬਗਦਾਦ, ਬੁਖਾਰਾ, ਸਮਰਕੰਦ, ਕਾਬੁਲ ਬਾਜ਼ਾਰ, ਜਲਾਲਾਬਾਦ, ਪ੍ਹਾਵਰ, ਹੋਤੀ ਮਰਦਾਨ, ਹਸਨ ਅਬਦਾਲ, ਪੋਠੋਹਾਰ ਦੇ ਇਲਾਕੇ ਵਿੱਚੋਂ ਦੀ ਹੁੰਦੇ ਹੋਏ ਵਾਪਸ ਗੁਜਰਾਤ ਤੇ ਫਿਰ ਏਮਨਾਬਾਦ (ਦੂਜੀ ਵਾਰ) ਵਿੱਚੋਂ ਦੀ ਵਾਪਸ ਕਰਤਾਰਪੁਰ ਪਹੁੰਚ ਗਏ| ਇਨ੍ਹਾਂ ਯਾਤਰਾਵਾਂ ਦੌਰਾਨ ਆਪ ਸਾਰੇ ਧਰਮਾਂ ਦੇ ਉਸ ਸਮੇਂ ਮੌਜੂਦ ਪਵਿੱਤਰ ਅਸਥਾਨਾਂ ਤੇ ਗਏ, ਥਾਪਨਾ ਕਰਨ ਵਾਲੇ ਹਰ ਕਿਸਮ ਦੇ ਸਿੱਧਾਂ, ਨਾਥਾਂ, ਰਿਖੀਆਂ, ਦੇਵੀ ਦੇਵਤਿਆਂ, ਭੈਰੋਆਂ, ਖੇਤਰੀ ਸਾਧਾਂ, ਗੰਧਰਵਾਂ, ਅਪਸਰਾਂ, ਕਿੰਨਰਾਂ, ਜੱਖਾਂ ਅਤੇ ਭਾਂਤਭਾਂਤ ਦੇ ਰਾਹਾਂ ਨੂੰ ਮਿਲੇ| ਇਸ ਯਾਤਰਾ ਦੌਰਾਨ ਹੀ ਆਪ ਨੇ 1520 ਈ. ਵਿਚ
ਬਾਬਰ ਵੱਲੋਂ ਕੀਤੇ ਗਏ ਹਮਲੇ ਜਿਸ ਦੌਰਾਨ ਉਸ ਨੇ ਸੈਦਪੁਰ ਵਿਚ ਤਬਾਹੀ ਮਚਾਈ ਦਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ :
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆੀਂ
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆੀਂ
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆੀਂ (ਪੰਨਾ 360)
ਅਰਥਾਤ ਮੁਗਲ ਬਾਬਰ ਨੇ ਖੁਰਾਸਾਨ ਤੋਂ ਆ ਕੇ ਭਾਰਤੀਆਂ ਨੂੰ ਡਰਾਇਆ| ਆਪ ਨੇ ਅਕਾਲਪੁਰਖ ਨੂੰ ਪ੍ਰ੍ਹਨ ਕੀਤਾ ਕਿ ਕੀ ਉਸ ਨੂੰ ਇਸ ਸਾਰੀ ਮਾਰ ਧਾੜ ਦਾ ਕੋਈ ਦੁੱਖ ਨਹੀਂ ਹੋਇਆ| ਇਸ ਹਮਲੇ ਦੌਰਾਨ ਨਿਹੱਥੇ ਤੇ ਬੇਕਸੂਰ ਲੋਕਾਂ ਨੂੰ ਕੁਚਲਿਆ ਗਿਆ|
ਆਪ ਨੇ ਫਰਮਾਇਆ :
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ||(ਪੰਨਾ 417)
ਅਰਥਾਤ ਹੁਣ ਜਦੋਂ ਬਾਬਰ ਦੀ ਦੁਹਾਈ ਫਿਰੀ ਹੈ ਅਰਥਾਤ ਬਾਬਰ ਨੇ ਕਬਜ਼ਾ ਕੀਤਾ ਹੈ ਤਾਂ ਹੋਰ ਪਰਜਾ ਤਾਂ ਕਿਤੇ ਰਹੀ ਕੋਈ ਪਠਾਣ ਕਿਤੋਂ ਮੰਗ ਕੇ ਰੋਟੀ ਨਹੀਂ ਖਾ ਸਕਦਾ|
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਜਿਹੇ ਹਮਲਾਵਰ ਨੂੰ ਨਿੰਦਣ ਦੇ ਨਾਲਨਾਲ ਉਸ ਦਾ ਮੁਕਾਬਲਾ ਕਰ ਰਹੇ ਲੋਧੀ ਸੁਲਤਾਨ ਦੀ ਕਾਇਰਤਾ ਨੂੰ ਵੀ ਭੰਡਿਆ ਜੋ ਕਿ ਦ੍ਹੁਮਣ ਤੋਂ ਆਪਣਾ ਦ੍ਹੇ ਨਾ ਬਚਾ ਸਕਿਆ|
ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥ (ਪੰਨਾ 360)
ਅਰਥਾਤ ਜਿਵੇਂ ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ ਇਸੇ ਤਰ੍ਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਹਨਾਂ ਮਨੁੱਖ ਰੂਪ ਮੁੱਲ ਕੁੱਤਿਆਂ ਨੇ ਤੇਰੇ ਬਣਾਏ ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਤੇ ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ|
ਆਪ ਨੇ ਫਰਮਾਇਆ ਕਿ ਜੇ ਕੋਈ ਤਾਕਤਵਰ ਬੰਦਾ ਕਿਸੇ ਤਕੜੇ ਨਾਲ ਲੜੇ ਤਾਂ ਦੁੱਖ ਦੀ ਗੱਲ ਨਹੀਂ ਪਰ ਜੇ ਕੋਈ ਤਾਕਤਵਰ ਵਿਅਕਤੀ ਆਪਣੇ ਤੋਂ ਕਮਜੋਰ ਤੇ ਨਿਹੱਥਿਆਂ ਤੇ ਹਮਲਾ ਕਰੇ ਜਾਂ ਉਨ੍ਹਾਂ ਨੂੰ ਜਾਨੋਂ ਮਾਰੇ ਤਾਂ ਬਹੁਤ ਦੁੱਖ ਦੀ ਗੱਲ ਹੈ :
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥ (ਪੰਨਾ 360)
ਇਸ ਹਮਲੇ ਦੌਰਾਨ ਔਰਤਾਂ ਦੀ ਵੀ ਦੁਰਦਸ਼ਾ ਕੀਤੀ ਗਈ| ਉਨ੍ਹਾਂ ਨੂੰ ਬੇਪਤ ਕੀਤਾ ਗਿਆ| ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੂੰ ਵੀ ਬੰਦੀ ਬਣਾਇਆ ਗਿਆ|
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪਰਕਾਰ ਦੇ ਰਾਜਨੀਤਕ ਢਾਂਚੇ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦੇ ਖਿਲਾਫ਼ਅਵਾਜ਼ ਉਠਾਈ| ਆਪ ਦਾ ਫਰਮਾਨ ਹੈ :
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੀਂ (ਪੰਨਾ 722)
ਅਰਥਾਤ ਬਾਬਰ ਜ਼ਾਲਮਾਂ ਦੀ ਫੌਜ (ਬਰਾਤ) ਲੈ ਕੇ ਕਾਬਲ ਤੋਂ ਚੱਲ ਕੇ ਭਾਰਤ ਵਿਚ ਪਹੁੰਚ ਕੇ ਇੱਥੋਂ ਦੇ ਹਾਕਮਾਂ ਤੋਂ ਨ੦ਰਾਨੇ ਲੈ ਰਿਹਾ ਸੀ| ਜੁਰਮ ਤੇ ਧਰਮ ਦੋਵੇਂ ਖਤਮ ਹੋ ਚੁੱਕੇ ਸਨ ਤੇ ਹਰ ਪਾਸੇ ਕੂੜ ਦਾ ਬੋਲਬਾਲਾ ਸੀ| ਹਰ ਪਾਸੇ ਖੂਨ ਹੀ ਖੂਨ ਵਹਿ ਰਿਹਾ ਸੀ| ਸ੍ਰੀ ਗੁਰੂ ਨਾਨਕ ਦੇਵ ਜੀ ਇਨ੍ਹਾਂ ਹਾਲਾਤਾਂ ਨਾਲ ਜੂਝੇ|
ਗੁਰੂ ਸਾਹਿਬ ਨੇ ਦਰ੍ਹਿਟੀਗੋਚਰ ਕੀਤਾ ਕਿ ਹਿੰਦੂ ਲੋਕ ਮੁਸਲਮਾਨਾਂ ਤੋਂ ਇੰਨੇ ਡਰੇ ਹੋਏ ਸਨ ਕਿ ਉਹ ਮੁਸਲਮਾਨੀ ਵਰਤਾਰੇ ਦੀ ਨਕਲ ਕਰਦੇ ਸਨ, ਹਲਾਲ ਅਰਥਾਤ ਮੁਸਲਮਾਨੀ ਢੰਗ ਨਾਲ ਤਿਆਰ ਕੀਤਾ ਹੋਇਆ ਮਾਸ ਖਾਂਦੇ ਸਨ ਅਤੇ ਹਾਕਮ ੍ਹਰੇਣੀ ਨੂੰ ਖੁਸ਼ ਕਰਨ ਲਈ ਨੀਲੇ ਕੱਪੜੇ ਪਹਿਨਦੇ ਸਨ| ਆਪ ਦਾ ਫਰਮਾਨ ਹੈ:
ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥(ਪੰਨਾ 470)
ਜੋ ਗੁਰੂ ਸਾਹਿਬ ਵੱਲੋਂ ਸੁਧਾਰ ਹਿਤ ਇਕ ਮਹਾਨ ਕਾਰਜ ਕੀਤਾ ਗਿਆ ਉਹ ਸੀ ਹਿੰਦੂਆਂ ਅਤੇ ਮੁਸਲਮਾਨਾਂ ਦੇ ਆਪਸੀ ਵੈਰ ਵਿਰੋਧ ਨੂੰ ਦੂਰ ਕਰਨਾ|
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੌਥੀ ਯਾਤਰਾ ਦੌਰਾਨ ਮੱਕੇ ਵਿਖੇ ਕਾਅਬੇ ਵੱਲ ਪੈਰ ਕਰ ਕੇ ਲੇਟ ਗਏ ਤਾਂ ਇਕ ਵਿਅਕਤੀ ਨੇ ਆਪ ਦੇ ਲੱਤ ਕੱਢ ਮਾਰੀ ਕਿ ਤੁਸੀਂ ਅਲ੍ਹਾ (ਕਾਅਬੇ) ਵੱਲ ਪੈਰ ਕੀਤੇ ਹਨ| ਆਪ ਨੇ ਕਿਹਾ ਕਿ ਮੇਰੇ ਪੈਰ ਉੱਧਰ ਘੁਮਾ ਦਿਉ ਜਿਧਰ ਅਲ੍ਹਾ ਨਹੀਂ ਹੈ| ਅਲ੍ਹਾ ਹਰ ਪਾਸੇ ਹੈ| ਲੋਕਾਂ ਨੂੰ ਆਪ ਦੀ ਇਹ ਦਲੀਲ ਠੀਕ ਜਾਪੀ ਕਿਉਂਕਿ ਕੁਰਾਨ ਵਿਚ ਵੀ ਲਿਖਿਆ ਹੈ ਕਿ ਪੈਗੰਬਰ ਨੇ ਖੁਦ ਫਰਮਾਇਆ ਹੈ ਕਿ ਅਲ੍ਹਾ ਪੂਰਬ ਵਿਚ ਵੀ ਹੈ ਤੇ ਪੱਛਮ ਵਿਚ ਵੀ| ਜਦੋਂ ਆਪ ਤੋਂ ਪੁੱਛਿਆ ਗਿਆ ਕਿ ਆਪ ਹਿੰਦੂ ਹੋ ਜਾਂ ਮੁਸਲਮਾਨ ਤਾਂ ਆਪ ਨੇ ਕਿਹਾ ਕਿ ਦੋਹਾਂ ਵਿੱਚੋਂ ਕੋਈ ਵੀ ਨਹੀਂ| ਮੈਂ ਕੇਵਲ ਪੰਜ ਤੱਤਾਂ ਦਾ ਪੁਤਲਾ ਹਾਂ|
ਮੱਕੇ ਦੇ ਕਾਦੀਆਂ ਦੇ ਪੁੱਛਣ ਤੇ ਕਿ ਹਿੰਦੂਆਂ ਮੁਸਲਮਾਨਾਂ ਦੋਹਾਂ ਵਿੱਚੋਂ ਕਿਹੜਾ ਵੱਡਾ ਹੈ ਤਾਂ ਆਪ ਨੇ ਉੱਤਰ ਦਿੱਤਾ ਕਿ ਰੱਬ ਦੀ ਰਜ਼ਾ ਵਿਚ ਇਹ ਦੋਵੇਂ ਫਿਰਕੇ ਪਰਵਾਨ ਨਹੀਂ ਹਨ| ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੀ ਮੱਕੇ ਦੇ ਕਾਦੀਆਂ ਨਾਲ ਹੋਈ ਗੱਲਬਾਤ ਨੂੰ ਇਸ ਪਰਕਾਰ ਦ੍ਰਿਸ਼ਟੀਗੋਚਰ ਕੀਤਾ ਹੈ :
ਪੁੱਛਣ ਖੋਹਲ ਕਿਤਾਬ ਨੂੰ ਵਡਾ ਹਿੰਦੂ ਕਿ ਮੁਸਲਮਾਨੋਈ|
ਬਾਬਾ ਆਖੇ ਹਾਜੀਆਂ, ਸੁਭਿ ਅਮਲਾ ਬਾਝਹੁ ਦੋਨੋ ਰੋਈ।

ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਨ ਨ ਢੋਈ|
ਕੱਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ|
ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕਥਾਇ ਖਲੋਈ|
ਰਾਤ ਸੈਤਾਨੀ ਦੁਨੀਆ ਗੋਈ|| (ਵਾਰਾਂ ਭਾਈ ਗੁਰਦਾਸ ਜੀ, ਵਾਰ 1, ਪਉੜੀ 33)

ਅਰਥਾਤ ਕਾਜ਼ੀ ਤੇ ਮੁੱਲਾਂ ਇਕੱਠੇ ਹੋ ਕੇ ਪੁੱਛਣ ਲੱਗੇ ਕਿ ਕਿਹੜਾ ਧਰਮ ਚੰਗਾ ਹੈ ਹਿੰਦੂ ਜਾਂ ਮੁਸਲਮਾਨ? ਗੁਰੂ ਸਾਹਿਬ ਨੇ ਉ-ੱਤਰ ਦਿੱਤਾ ਕਿ ਵਾਹਿਗੁਰੂ ਨੇ ਵੱਡਾ ਸਾਂਗ ਵਰਤਾਇਆ ਹੈ ਤੇ ਉਸਦੀ ਕੁਦਰਤ ਨੂੰ ਕੋਈ ਨਹੀਂ ਜਾਣ ਸਕਦਾ ਤੇ ਮਾਯਾ ਨੂੰ ਵੀ ਕੋਈ ਨਹੀਂ ਜਾਣ ਸਕਦਾ| ਆਪ ਨੇ ਕਿਹਾ ਕਿ ਸੱਚ ਨੂੰ ਪਕੜੋ| ਫਿਰ ਹਾਜੀਆਂ ਨੇ ਕਿਤਾਬ ਨੂੰ ਫਰੋਲ ਕੇ ਪੁੱਛਿਆ ਕਿ ਵੱਡਾ ਹਿੰਦੂ ਹੈ ਯਾ ਮੁਸਲਮਾਨ? ਬਾਬੇ ਨੇ ਹਾਜੀਆਂ ਨੂੰ ਆਖਿਆ ਕਿ ਨੇਕ ਕਰਮਾਂ ਬਾਝੋਂ ਦੋਵੇਂ ਹੀ ਰੋਣਗੇ| ਕੇਵਲ ਹਿੰਦੂ ਜਾਂ ਮੁਸਲਮਾਨ ਹੋਣ ਕਰਕੇ ਦੋਵੇਂ ਦਰਗਾਹ ਦਾ ਮਿਲਾਪ ਨਹੀਂ ਲੈਣਗੇ ਕਿਉਂਕਿ ਕਸੁੰਭੇ ਦਾ ਰੰਗ ਕੱਚਾ ਹੁੰਦਾ ਹੈ ਤੇ ਕਦੇ ਵੀ ਪਾਣੀ ਦੇ ਨਾਲ ਧੋਣ ਨਾਲ ਕਾਇਮ ਨਹੀਂ ਰਹਿ ਸਕਦਾ| ਇਸੇ ਤਰ੍ਹਾਂ ਮਹਬੀ ਰੰਗ ਕਦੇ ਵੀ ਪਾਣੀ ਦੇ ਨਾਲ ਧੋਤਿਆਂ ਕਾਇਮ ਨਹੀਂ ਰਹਿ ਸਕਦਾ| ਹਿੰਦੂ ਅਤੇ ਮੁਸਲਮਾਨ ਰਾਮ ਤੇ ਰਹੀਮ ਦੀ ਕਥਾ ਲੈ ਕੇ ਆਪਸ ਵਿਚ ਈਰਖਾ ਬਖੀਲੀ ਕਰਦੇ ਹਨ| ਵਾਸਤਵ ਵਿਚ ਤਾਂ ਦੁਨੀਆਂ ਸ਼ੈਤਾਨੀ ਦੇ ਰਾਹ ਤੇ ਪੈ ਕੇ ਖਰਾਬ ਹੋ ਰਹੀ ਹੈ|
ਉਪਰੋਕਤ ਤੋਂ ਸਪ੍ਹਟ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਝਗੜੇ ਦਾ ਨਿਪਟਾਰਾ ਇਹ ਕਹਿ ਕੇ ਕਰ ਦਿੱਤਾ ਕਿ :
ਸ਼ੁਭ ਅਮਲਾਂ ਬਾਝੋਂ ਦੋਨੋ ਰੋਈ। (ਵਾਰਾਂ ਭਾਈ ਗੁਰਦਾਸ ਜੀ, ਵਾਰ 1, ਪਉੜੀ 33)
ਹਿੰਦੂਆਂ ਵਿਚ ਬ੍ਰਾਹਮਣਵਾਦ ਦਾ ਜ਼ੋਰ ਸੀ ਤੇ ਮੁਸਲਮਾਨਾਂ ਵਿਚ ਪੀਰਾਂ ਦਾ| ਦੋਵੇਂ ਧਰਮਾਂ ਦੇ ਆਗੂ ਲੋਕਾਂ ਨੂੰ ਆਪਣੀ ਤਾਕਤ ਨਾਲ ਡਰਾ ਧਮਕਾ ਕੇ ਉਨ੍ਹਾਂ ਨੂੰ ਦਬਾ ਰਹੇ ਸਨ, ਲੁੱਟਦੇ ਸਨ ਤੇ ਆਪਣੇ ਨਿੱਜੀ ਸੁਆਰਥ ਲਈ ਵਰਤ ਰਹੇ ਸਨ| ਆਪ ਨੇ ਮੁਸਲਮਾਨਾਂ ਦੀ ਅਸਲੀਅਤ ਨੂੰ ਇਸ ਪਰਕਾਰ ਉਘਾੜਿਆ :
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੀਂ
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੀਂ
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੀਂ
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੀਂ
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ।। (ਪੰਨਾ 141)

ਮੁਸਲਮਾਨ ਅਖਵਾਉਣਾ ਬਹੁਤ ਮ੍ਹੁਕਲ ਹੈ| ਜੇ ਕੋਈ ਮੁਸਲਮਾਨ ਹੈ ਤਾਂ ਉਸਨੂੰ ਆਪਣੇ ਮੁਸਲਮਾਨ ਹੋਣ *ਤੇ ਮਾਣ ਕਰਨਾ ਚਾਹੀਦਾ ਹੈ| ਉਸ ਨੂੰ ਸਭ ਤੋਂ ਪਹਿਲਾਂ ਧਰਮ ਨਾਲ ਪਿਆਰ ਕਰਨਾ ਚਾਹੀਦਾ ਹੈ| ਆਪਣੇ ਵਿੱਚੋਂ ਹੰਕਾਰ ਨੂੰ ਖਤਮ ਕਰ ਦੇਣਾ ਚਾਹੀਦਾ ਹੈ; ਜ਼ਿੰਦਗੀ ਅਤੇ ਮੌਤ ਦੇ ਫਿਕਰ ਤੋਂ ਉੱਪਰ ਉੱਠਿਆ ਹੋਇਆ ਹੋਣਾ ਚਾਹੀਦਾ ਹੈ| ਆਪਣਾ ਧਨ ਲੋੜਵੰਦਾਂ ਵਿਚ ਵੰਡ ਦੇਣਾ ਚਾਹੀਦਾ ਹੈ| ਉਸ ਨੂੰ ਆਪਣੇ ਧਰਮ ਨੂੰ ਹੀ ਆਪਣੇ ਜੀਵਨ ਦੀ ਬੇੜੀ ਦਾ ਮਲਾਹ ਬਣਾ ਲੈਣਾ ਚਾਹੀਦਾ ਹੈ| ਰੱਬ ਦੇ ਭਾਣੇ ਨੂੰ ਸਿਰ ਮੱਥੇ ਪੁਰ ਮੰਨਣਾ ਚਾਹੀਦਾ ਹੈ| ਆਪਣੀ ਹਉਮੈ ਦਾ ਨਾਸ਼ ਕਰਨਾ ਚਾਹੀਦਾ ਹੈ| ਉਸ ਨੂੰ ਜੀਵਾਂ ਉਪਰ ਮਿਹਰਬਾਨ ਹੋਣਾ ਚਾਹੀਦਾ ਹੈ| ਇਕ ਮੁਸਲਮਾਨ ਨੂੰ ਅਜਿਹੇ ਲੱਛਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ|
ਆਪ ਨੇ ਇਹ ਵੀ ਫਰਮਾਇਆ :
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥

ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥

ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥

ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ (ਪੰਨਾ 141)

ਅਰਥਾਤ ਮੁਸਲਮਾਨ ਲਈ ਪੰਜ ਵਾਰ ਪੰਜ ਨਿਮਾਜ਼ਾ ਪੜ੍ਹਨੀਆਂ ਜ਼ਰੂਰੀ ਹਨ| ਇਨ੍ਹਾਂ ਨਿਮਾਜ਼ਾ ਦੇ ਨਾਂ ਵੀ ਪੰਜ ਹੀ ਹਨ| ਪਹਿਲੀ ਨਿਮਾਜ਼ ਸੱਚ ਦੀ ਪਰਤੀਕ ਹੈ; ਦੂਜੀ ਹਲਾਲ ਦੀ ਕਮਾਈ ਦੀਤੀਜੀ ਰੱਬ ਦੇ ਨਾਂ ਤੇ ਦਾਨ ਦੇਣ ਦੀ; ਚੌਥੀ ੍ਹੁੱਧ ਇਰਾਦੇ ਰੱਖਣ ਦੀ ਅਤੇ ਪੰਜਵੀਂ ਪਰਮਾਤਮਾ ਦਾ ਨਾਮ ਜਪਣ ਦੀ ਹੈ| ਇਕ ਮੁਸਲਮਾਨ ਨੂੰ ਉਪਰੋਕਤ ਦੇ ਅਨੁਸਾਰ ਨੇਕ ਅਮਲਾਂ ਦਾ ਕਲਮਾ ਪੜ੍ਹ ਕੇ ਹੀ ਆਪਣੇ ਆਪ ਨੂੰ ਮੁਸਲਮਾਨ ਅਖਵਾਉਣਾ ਚਾਹੀਦਾ ਹੈ|
ਉਸ ਸਮੇਂ ਪੀਰ, ਕਾਜ਼ੀ ਤੇ ਬ੍ਰਾਹਮਣ ਸਾਰੀਆਂ ਧਿਰਾਂ ਲੋਕਾਂ ਨੂੰ ਗੁਮਰਾਹ ਕਰ ਕੇ ਲੁੱਟਣ ਦਾ ਕੰਮ ਕਰ ਰਹੀਆਂ ਸਨ| ਪੀਰ ਆਪਣੀ ਠੁੱਕ ਬੰਨ੍ਹਣ ਲਈ ਲੋਕਾਂ ਨੂੰ ਸਤਾ ਰਹੇ ਸਨ| ਜਦੋਂ ਗੁਰੂ ਸਾਹਿਬ ਸਿਆਲਕੋਟ, ਜੋ ਕਿ ਹੁਣ ਪਾਕਿਸਤਾਨ ਵਿਚ ਹੈ ਪੁੱਜੇ ਤਾਂ ਆਪ ਨੂੰ ਪਤਾ ਲੱਗਾ ਕਿ ਪੀਰ ਹਮ੦ਾਗੌਂਸ ਸਾਰੇ ਸ਼ਹਿਰ ਨੂੰ ਅੱਗ ਲਾ ਕੇ ਸਾੜਨ ਦੀ ਧਮਕੀ ਦੇ ਰਿਹਾ ਸੀ| ਪੀਰ ਹਮ੦ਾਗੌਂਸ ਦੀ ਮੰਨਤ ਮੰਨਣ ਨਾਲ ਕਿਸੇ ਹਿੰਦੂ ਦੇ ਘਰ ਪੁੱਤਰ ਪੈਦਾ ਹੋਇਆ ਸੀ ਜਿਸ ਨੇ ਆਪਣਾ ਪਹਿਲਾ ਪੁੱਤਰ ਪੀਰ ਹਮ੦ਾਗੌਂਸ ਨੂੰ ਅਰਪਣ ਕਰਨ ਦਾ ਵਾਇਦਾ ਕੀਤਾ ਸੀ| ਪਰ ਜਦੋਂ ਉਸਨੇ ਆਪਣਾ ਪੁੱਤਰ ਪੀਰ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪੀਰ ਆਪਣੇ ਆਪ ਨੂੰ ਇਕ ਕੋਠੜੀ ਵਿਚ ਬੰਦ ਕਰ ਕੇ ਇਹ ਕਹਿ ਕੇ ਚਾਲੀ ਦਿਨ ਦੇ ਚਲੀਹੇ ਤੇ ਬੈਠ ਗਿਆ ਕਿ ਜੇਕਰ ਉਸ ਨੂੰ ਉਹ ਪੁੱਤਰ ਨਾ ਅਰਪਣ ਕੀਤਾ ਗਿਆ ਤਾਂ ਉਹ ਸਿਆਲਕੋਟ ਦੇ ਸਾਰੇ ਸ਼ਹਿਰ ਨੂੰ ਅੱਗ ਨਾਲ ਭਸਮ ਕਰ ਦੇਵੇਗਾ| ਇਸੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉ-ੱਥੇ ਪਹੁੰਚ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ| ਪੀਰ ਜਿਸ ਕੋਠੜੀ ਵਿਚ ਬੰਦ ਸੀ ਉਸ ਵਿਚ ਤਰੇੜ ਆ ਗਈ ਤੇ ਪੀਰ ਦੀ ਭਗਤੀ ਭੰਗ ਹੋ ਗਈ ਤੇ ਸਿਆਲਕੋਟ ਦਾ ਸ਼ਹਿਰ ਤਬਾਹੀ ਤੋਂ ਬਚ ਗਿਆ|
ਜਿੱਥੋਂ ਤਕ ਹਿੰਦੂ ਧਰਮ ਦਾ ਸਵਾਲ ਹੈ ਬ੍ਰਾਹਮਣਾਂ ਨੇ ਹਿੰਦੂਆਂ ਨੂੰ ਡਰਾ ਧਮਕਾ ਕੇ ਰੱਖਣ ਲਈ ਜਾਤ ਪਾਤ ਦਾ ਢੌਂਗ ਰਚਾਇਆ ਹੋਇਆ ਸੀ| ਕਈ ਫੋਕੇ ਕਰਮਕਾਂਡ ਨ੍ਹਿਚਿਤ ਕੀਤੇ ਹੋਏ ਸਨ ਤੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਲੋਕਾਂ ਨੂੰ ਜਾਤਪਾਤ, ਸਰਾਧਾਂ, ਸੂਤਕ ਪਾਤਕ, ਵਰਤ, ਸੂਰਜ ਨੂੰ ਪਾਣੀ ਦੇਣਾ, ਚੌਂਕਾ ਕਾਰ, ਸੁੱਚ ਜੂਠ ਆਦਿ ਦੇ ਚੱਕਰਾਂ ਵਿਚ ਪਾ ਕੇ ਉਨ੍ਹਾਂ ਨੂੰ ਗੁਮਰਾਹਕਰ ਰਹੇ ਸਨ| ਗੁਰੂ ਸਾਹਿਬ ਨੇ ਅਸਲੀ ਬ੍ਰਾਹਮਣ ਦੇ ਲੱਛਣਾਂ ਨੂੰ ਇਸ ਪਰਕਾਰ ਦਰਸਾਇਆ :
ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੀਂ ਜਪੁ ਤਪੁ ਸੰਜਮੁ ਕਮਾਵੈ ਕਰਮੀਂ
ਸੀਲ ਸੰਤੋਖ ਕਾ ਰਖੈ ਧਰਮੀਂ ਬੰਧਨ ਤੋੜੈ ਹੋਵੈ ਮੁਕਤੀਂ
ਸੋਈ ਬ੍ਰਹਮਣੁ ਪੂਜਣ ਜੁਗਤੀਂ (ਪੰਨਾ 1410)
ਅਰਥਾਤ ਅਸਲ ਬ੍ਰਾਹਮਣ ਉਹੀ ਹੈ ਜੋ ਪਰਮਾਤਮਾ ਦੇ ਭੇਤ ਨੂੰ ਸਮਝਦਾ ਹੈ, ਜੋ ਨਾਮ ਜਪਦਾ ਹੈ, ਮਿਹਨਤ ਰੂਪੀ ਤਪ ਨਾਲ ਕਿਰਤ ਕਰਦਾ ਹੈ, ਉਸ ਵਿਚ ਸੰਜਮ ਹੈ, ਧਰਮ ਅਨੁਸਾਰ ਸੰਤੋਖੀ ਅਤੇ ਸਾਊ ਸੁਭਾਅ ਦਾ ਹੈ ਅਤੇ ਆਪਣੇ ਆਪ ਨੂੰ ਲਾਲਸਾਵਾਂ ਦੇ ਬੰਧਨ ਤੋਂ ਉੱਪਰ ਰੱਖਦਾ ਹੈ| ਜੇ ਕੋਈ ਇਸ ਤਰ੍ਹਾਂ ਦਾ ਬ੍ਰਾਹਮਣ ਹੋਵੇ ਤਾਂ ਉਹ ਪੂਜਣ ਯੋਗ ਹੁੰਦਾ ਹੈ|
ਸ੍ਰੀ ਗੁਰੂ ਨਾਨਕ ਦੇਵ ਜੀ ਏਮਨਾਬਾਦ ਦੀ ਦੂਜੀ ਫੇਰੀ ਦੌਰਾਨ ਭਾਈ ਲਾਲੋ ਜੋ ਕਿ ੍ਹੂਦਰ ਸੀ ਦੇ ਘਰ ਪਹੁੰਚੇ ਜੋ ਕਿ ਸੁੱਚੀ ਕਿਰਤ ਕਰਦਾ ਸੀ| ਉਸ ਨੇ ਆਪ ਨੂੰ ਇਕ ਸਧਾਰਨ ਜਿਹੀ ਮੰਜੀ ਤੇ ਬਿਠਾਇਆ ਤੇ ਪਰ੍ਹਾਦਾ ਛਕਣ ਲਈ ਬੇਨਤੀ ਕੀਤੀ| ਆਪ ਨੇ ਮਲਕ ਭਾਗੋ ਦੇ ਘਰ ਬ੍ਰਹਮ ਭੋਜ ਤੇ ਨਾ ਜਾਣ ਦਾ ਤੇ ਭਾਈ ਲਾਲੋ ਦੇ ਘਰ ਜਾਣ ਦਾ ਜੋ ਫੈਸਲਾ ਕੀਤਾ ਉਹ ਇਸੇ ਗੱਲ ਤੇ ਆਧਾਰਤ ਸੀ ਕਿ ਭਾਈ ਲਾਲੋ ਸੁੱਚੀ ਕਿਰਤ ਕਰਦਾ ਸੀ ਤੇ ਮਲਕ ਭਾਗੋ ਲੋਕਾਂ ਦਾ ਖੂਨ ਚੂਸ ਕੇ ਕਮਾਈ ਕਰਦਾ ਸੀ| ਮਲਕ ਭਾਗੋ ਨੂੰ ਛੱਡ ਕੇ ਭਾਈ ਲਾਲੋ ਦੇ ਘਰ ਜਾਣ ਦਾ ਦੂਜਾ ਕਾਰਣ ਇਹ ਸੀ ਕਿ ਆਪ ਜਾਤਪਾਤ ਦੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਇਹ ਗਿਆਨ ਦੇਣਾ ਚਾਹੁੰਦੇ ਸਨ ਕਿ ਜਾਤਪਾਤ ਵਿਚ ਕੁਝ ਨਹੀਂ ਪਿਆ| ਸਾਰੀਆਂ ਜਾਤਾਂ ਬਰਾਬਰ ਹਨ|
ਉਸ ਸਮੇਂ ਜਾਤਪਾਤ ਦੇ ਆਧਾਰ ਤੇ ਵਿਤਕਰੇ ਕੀਤੇ ਜਾਂਦੇ ਸਨ| ਭਾਵੇਂ ਕਿ ਇਕ ਤਰ੍ਹਾਂ ਨਾਲ ਹਿੰਦੂ ਮੁਸਲਮਾਨਾਂ ਦੇ ਅਧੀਨ ਸਨ ਪਰ ਬ੍ਰਾਹਮਣਾਂ ਨੇ ਸਾਰੇ ਹਿੰਦੂਆਂ ਨੂੰ ਭਰਮ ਭੁਲੇਖਿਆਂ ਵਿਚ ਫਸਾ ਕੇ ਗੁਲਾਮ ਬਣਾਇਆ ਹੋਇਆ ਸੀ| ਬ੍ਰਾਹਮਣ ਆਪਣੇ ਆਪ ਨੂੰ ਸਭ ਤੋਂ ਉ-ਉੱਚੀ ਜਾਤ ਵਾਲੇ ਕਹਾਉਂਦੇ ਸਨ, ਉਸ ਤੋਂ ਹੇਠਾਂ ਕਾਂਤ੍ਰੀਆ, ਉਸ ਤੋਂ ਹੇਠਾਂ ਵ੍ਹੈ ਤੇ ਸਭ ਤੋਂ ਨੀਵਾਂ ਸਮਝਿਆ ਜਾਂਦਾ ਸੀ ਜਿਸ ਨੂੰ ਕਿ ਅਛੂਤ ਕਹਿ ਕੇ ਫਿਟਕਾਰਿਆ ਜਾਂਦਾ ਸੀ| ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਜਾਤਾਂ ਨੂੰ ਸਮਾਜਕ ਸਮਾਨਤਾ ਦੁਆਉਣ ਲਈ ਕਦਮ ਚੁੱਕੇ|
ਜਾਤ ਦੇ ਆਧਾਰ ਤੇ ਕੀਤੇ ਜਾਂਦੇ ਵਿਤਕਰਿਆਂ ਸਬੰਧੀ ਆਪ ਨੇ ਫਰਮਾਇਆ ਕਿ ਜਨਮ ਬੰਦੇ ਦੀ ਜਾਤ ਨਿਰਧਾਰਤ ਨਹੀਂ ਕਰਦਾ ਬਲਕਿ ਉਸ ਦੇ ਕਰਮ ਨਿਰਧਾਰਤ ਕਰਦੇ ਹਨ :
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥ ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥(ਪੰਨਾ 1330)
ਆਪ ਨੇ ਇਹ ਵੀ ਫਰਮਾਇਆ ਕਿ ਜਾਤਵਰਣ ਦੇ ਹੱਥ ਵਿਚ ਕੁਝ ਵੀ ਨਹੀਂ| ਦਰਗਾਹ ਵਿਚ ਪਰਖ ਤਾਂ ਸੱਚ ਦੇ ਆਧਾਰ ਤੇ ਹੋਵੇਗੀ|
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ (ਪੰਨਾ 142)
ਆਪ ਨੇ ਅਧਿਆਤਮਕ ਗਿਆਨ ਦੇ ਨਾਲ ਨਾਲ ਲੋਕਾਂ ਨੂੰ ਸਮਾਜਕ ਸੇਧ ਵੀ ਪਰਦਾਨ ਕੀਤੀ ਤੇ ਜਾਤ ਪਾਤ ਆਧਾਰਤ ਵਿਤਕਰਿਆਂ ਦੀ ਨਿਖੇਧੀ ਕਰਦੇ ਹੋਏ ਸਰਾਧਾਂ, ਸੂਤਕ ਪਾਤਕ, ਚੌਂਕਾ ਕਾਰ, ਤੀਰਥ ਇ੍ਹਨਾਨ, ਵਰਤਾਂ, ਸੁੱਚ ਝੂਠ ਦੀ ਵੀ ਨਿਖੇਧੀ ਕੀਤੀ|
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਾਧ ਕਰਨੇ ਵਰਜਿਤ ਕੀਤੇ| ਹਿੰਦੂ ਹਰ ਸਾਲ ਅੱਸੂ ਦੇ ਮਹੀਨੇ ਜੋ ਕਿ ਅੰਗ੍ਰੇਜ਼ੀ ਮਹੀਨੇ ਸਤੰਬਰ ਦੇ ਬਰਾਬਰ ਆਉਂਦਾ ਹੈ ਦੌਰਾਨ ਚੰਦਰਮਾ ਦੇ ਹਨੇਰੇ ਪੱਖ ਵਿਚ ਅਰਥਾਤ ਪੂਰਨਮਾਸ਼ੀ ਤੋਂ ਸ਼ੁਰੂ ਕਰ ਕੇ ਮੱਸਿਆ ਤਕ ਦੇ 15 ਦਿਨ ਆਪਣੇ ਮਰ ਚੁੱਕੇ ਪਿੱਤਰਾਂ (ਮਾਤਾ, ਪਿਤਾ, ਦਾਦਾ, ਦਾਦੀ, ਪੜਦਾਦਾ, ਪੜਦਾਦੀ ਆਦਿ) ਦੀ ਯਾਦ ਵਿਚ ਸਰਾਧ ਕਰਦੇ ਹਨ| ਹਿੰਦੂਆਂ ਵਿਚ ਸਰਾਧਾਂ ਦੀ ਪਰੰਪਰਾ ਅਤਿ ਪਰਾਚੀਨ ਸਮੇਂ ਤੋਂ ਚਲਦੀ ਆ ਰਹੀ ਹੈ| ਉਨ੍ਹਾਂ ਦਾ ਵਿਚਾਰ ਹੈ ਕਿ ਉਨ੍ਹਾਂ ਵੱਲੋਂ ਪੰਡਤਾਂ ਨੂੰ ਖੁਆਇਆ ਭੋਜਨ ਉਨ੍ਹਾਂ ਦੇ ਪਿੱਤਰਾਂ ਨੂੰ ਪਹੁੰਚ ਜਾਵੇਗਾ ਜੋ ਕਿ ‘ਪਿੱਤਰ ਪੁਰੀ’ (ਪਿੱਤਰ ਲੋਕ) ਵਿਚ ਨਿਵਾਸ ਕਰਦੇ ਹਨ ਤੇ ਸਰਾਧਾਂ ਦੇ 15 ਦਿਨਾਂ ਦੌਰਾਨ ਉਹ ਇਸ ਸੰਸਾਰ ਵਿਚ ਆ ਕੇ ਆਪਣੇ ਪੁੱਤਰਾਂ, ਪੋਤਿਆਂ ਤੇ ਪੜਪੋਤਿਆਂ ਕੋਲੋਂ ਭੋਜਨ ਖਾਂਦੇ ਹਨ| ਇਸ ਵਿਚਾਰ ਅਨੁਸਾਰ ਇਨ੍ਹਾਂ 15 ਦਿਨਾਂ ਦੌਰਾਨ ‘ਪਿੱਤਰ ਪੁਰੀ’ ਖਾਲੀ ਹੋ ਜਾਂਦੀ ਹੈ ਤੇ ਸਾਰੇ ਪਿੱਤਰ ਸਰਾਧ ਦਾ ਅੰਨ ਖਾਣ ਲਈ ਭੱਜ ਕੇ ਮਾਤ ਲੋਕ ਵਿਚ ਆ ਜਾਂਦੇ ਹਨ| ਉਨ੍ਹਾਂ ਅਨੁਸਾਰ ਇਨ੍ਹਾਂ 15 ਦਿਨਾਂ ਦੌਰਾਨ ਜੇ ਪਿੱਤਰਾਂ ਨੂੰ ਸਰਾਧ ਨਾ ਖੁਆਇਆ ਜਾਵੇ ਤਾਂ ਉਹ ਪੁੱਤਰਾਂ ਪੋਤਰਿਆਂ ਨੂੰ ਸਰਾਪ ਦੇ ਕੇ ਵਾਪਸ ‘ਪਿੱਤਰ ਪੁਰੀ’ ਵਿਚ ਚਲੇ ਜਾਂਦੇ ਹਨ| ਉਨ੍ਹਾਂ ਦਾ ਵਿਚਾਰ ਹੈ ਕਿ ਸਰਾਧ ਕਰਾਉਣ ਜਿਹਾ ਹੋਰ ਕੋਈ ਪੁੰਨ ਨਹੀਂ| ਜੇ ਕਿਸੇ ਵਿਅਕਤੀ ਨੇ ਸੁਮੇਰ ਪਰਬਤ ਜਿੰਨਾ ਵੱਡਾ ਪਾਪ ਵੀ ਕੀਤਾ ਹੋਵੇ ਤਾਂ ਜਦੋਂ ਉਹ ਆਪਣੇ ਪਿੱਤਰਾਂ ਦੇ ਨਮਿਤ ਸਰਾਧ ਕਰਵਾਉਂਦਾ ਹੈ ਤਾਂ ਉਸ ਦਾ ਪਾਪ ਬਖ਼ਸ਼ਿਆ ਜਾਂਦਾ ਹੈ| ਸਰਾਧ ਕਰਵਾਉਣ ਨਾਲ ਹੀ ਵਿਅਕਤੀ ਸਵਰਗ ਨੂੰ ਪਰਾਪਤ ਕਰ ਸਕਦਾ ਹੈ|
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਧਰਮ ਪਰਚਾਰ ਯਾਤਰਾਵਾਂ ਦੌਰਾਨ ਸਥੂਲ ਉਦਾਹਰਣਾਂ ਦੇ ਕੇ ਲੋਕਾਂ ਨੂੰ ਸਰਾਧ ਨਾ ਮਨਾਉਣ ਦੀ ਹਿਦਾਇਤ ਕੀਤੀ ਹੈ| ਉਨ੍ਹਾਂ ਨੇ ਸਪ੍ਹਟ ਕੀਤਾ ਕਿ ਪੰਡਤਾਂ ਨੂੰ ਇਸ ਵ੍ਹਿਵਾਸ ਨਾਲ ਭੋਜਨ ਖੁਆਉਣਾ ਕਿ ਇਹ ਭੋਜਨ ਵਿਅਕਤੀ ਦੇ ਪਿੱਤਰਾਂ ਤਕ ਪਹੁੰਚ ਜਾਵੇਗਾ, ਅਗਿਆਨਤਾ ਹੈ|
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇੀਂ (ਪੰਨਾ 472)
ਅਰਥਾਤ ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਣਾ ਹੈ ਜੋ ਉਹ ਇਸ ਜਨਮ ਵਿਚ ਖੱਟਦਾ ਹੈ, ਕਮਾਉਂਦਾ ਹੈ ਤੇ ਹੱਥੀਂ ਦਾਨ ਕਰਦਾ ਹੈ|
ਹਰ ਪ੍ਰਾਣੀ ਨੂੰ ਆਪਣੇ ਅਗਲੇ ਜਨਮ ਵਿਚ ਉਹੋ ਕੁਝ ਪਰਾਪਤ ਹੁੰਦਾ ਹੈ ਜੋ ਉਸ ਨੇ ਇਸ ਜਨਮ ਵਿਚ ਆਪਣੀ ਹੱਕ ਦੀ ਕਮਾਈ ਵਿੱਚੋਂ ਦਾਨ ਪੁੰਨ ਕੀਤਾ ਹੁੰਦਾ ਹੈ| ਉਸ ਨੂੰ ਕਿਸੇ ਹੋਰ ਵੱਲੋਂ ਉਸ ਦੇ ਨਾਂ ਤੇ ਦਿੱਤਾ ਗਿਆ ਪੁੰਨ ਦਾਨ ਪਰਾਪਤ ਨਹੀਂ ਹੁੰਦਾ|
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ :
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣੀਂ (ਪੰਨਾ 470)
ਅਰਥਾਤ ਹਰੇਕ ਜੀਵ ਨੇ ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ|
ਹਿੰਦੂ ਆਪਣੇ ਦੇਵਤਿਆਂ ਅਤੇ ਪਿੱਤਰਾਂ ਨੂੰ ਤਰਿਪਤ ਕਰਨ ਲਈ ਹੱਥ ਜਾਂ ਅਰਘੇ ਨਾਲ ਮੰਤ੍ਰ ਪਾਠ ਕਰ ਕੇ ਸੂਰਜ ਅਤੇ ਪਿੱਤਰਾਂ ਨੂੰ ਜਲ ਦਿੰਦੇ ਹਨ| ਆਪਣੀ ਪਹਿਲੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਹਰਿਦੁਆਰ ਪੁੱਜੇ ਜੋ ਕਿ ਹਿੰਦੂਆਂ ਦਾ ਬਹੁਤ ਵੱਡਾ ਧਾਰਮਕ ਅਸਥਾਨ ਹੈ| ਹਿੰਦੂ ਗੰਗਾ ਵਿਚ ਇ੍ਹਨਾਨ ਕਰਨ ਨੂੰ ਬਹੁਤ ਵੱਡਾ ਸੁਭਾਗ ਸਮਝਦੇ ਹਨ ਤੇ ਸੋਚਦੇ ਹਨ ਕਿ ਇਸ ਥਾਂ ਇ੍ਹਨਾਨ ਕਰਨ ਨਾਲ ਕਲਿਆਣ ਹੋ ਜਾਂਦਾ ਹੈ| ਉੱਥੇ ਆਪ ਨੇ ਦੇਖਿਆ ਕਿ ਹ੦ਾਰਾਂ ਦੀ ਗਿਣਤੀ ਵਿਚ ਲੋਕ ਇ੍ਹਨਾਨ ਕਰ ਰਹੇ ਸਨ ਤੇ ਬਹੁਤ ਸਾਰੇ ਗੰਗਾ ਜਲ ਨੂੰ ਸੂਰਜ ਦੀ ਤਰ| ਚੜ੍ਹਦੇ ਪਾਸੇ ਵੱਲ ਮੂੰਹ ਕਰ ਕੇ ਗੜਵੀਆਂ ਵਿੱਚੋਂ ਪਾਣੀ ਉਛਾਲ ਰਹੇ ਸਨ| ਗੁਰੂ ਸਾਹਿਬ ਨੇ ਪੱਛਮ ਵੱਲ ਮੂੰਹ ਕਰ ਕੇ ਪਾਣੀ ਉਛਾਲਣਾ ਸ਼ੁਰੂ ਕਰ ਦਿੱਤਾ| ਲੋਕਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਪਿੱਤਰਾਂ (ਮਰੇ ਹੋਏ ਸਬੰਧੀਆਂ) ਨੂੰ ਪਾਣੀ ਦੇ ਰਹੇ ਹਾਂ ਜੋ ਇੱਥੋਂ ਸਾਢੇ ਉਨੰਜਾ ਕ੍ਰੋੜ ਕੋਸ ਦੀ ਦੂਰੀ ਤੇ ਸਥਿਤ ‘ਪਿੱਤਰ ਪੁਰੀ’ ਅਰਥਾਤ ਦੇਵ ਲੋਕ ਵਿਚ ਰਹਿੰਦੇ ਹਨ ਤੇ ਪੁੱਛਿਆ ਕਿ ਤੁਸੀਂ ਕਿਸ ਨੂੰ ਪਾਣੀ ਦੇ ਰਹੇ ਹੋ? ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਉਹ ਕਰਤਾਰਪੁਰ ਵਿਚ (ਜੋ ਹੁਣ ਪਾਕਿਸਤਾਨ ਵਿਚ ਪੈਂਦਾ ਹੈ) ਸਥਿਤ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਸਨ ਕਿਉਂਕਿ ਬਾਰ੍ਹ ਨਾ ਹੋਣ ਕਾਰਣ ਉਨ੍ਹਾਂ ਦੇ ਖੇਤ ਸੁੱਕ ਰਹੇ ਸਨ| ਲੋਕਾਂ ਨੇ ਕਿਹਾ ਕਿ ਤੁਹਾਡਾ ਪਾਣੀ ਇੰਨੀ ਦੂਰੀ ਤੇ ਕਿਵੇਂ ਪਹੁੰਚੇਗਾ? ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਜੇ ਤੁਹਾਡਾ ਪਾਣੀ ਸਾਢੇ ਉਨੰਜਾ ਕ੍ਰੋੜ ਕੋਸ ਦੀ ਦੂਰੀ ਤੇ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਢਾਈ ਸੌ ਕੋਸ ਦੀ ਦੂਰੀ ਤੇ ਕਿਉਂ ਨਹੀਂ ਅਪੜੇਗਾ? ਨਾਲੇ ਤੁਹਾਡਾ ਦੇਵ ਲੋਕ ਤਾਂ ਉਚਾਈ ਉੱਪਰ ਹੈ| ਲੋਕਾਂ ਨੂੰ ਸਮਝ ਆ ਗਈ ਕਿ ਇਹ ਕੋਈ ਪਰਮ੍ਹੇਰ ਦਾ ਪਿਆਰਾ, ਸੂਝਵਾਨ ਵਿਅਕਤੀ ਹੈ| ਸਭ ਗੁਰੂ ਸਾਹਿਬ ਦੇ ਪੈਰੀਂ ਪੈ ਗਏ| ਜਦੋਂ ਹੋਰ ਲੋਕ ਵੀ ਇਸ਼ਨਾਨ ਕਰ ਕੇ ਗੰਗਾ ਤੋਂ ਬਾਹਰ ਆਏ ਤਾਂ ਸਭ ਗਾਇਤ੍ਰੀ ਦਾ ਪਾਠ ਕਰਨ ਲੱਗੇ| ਗੁਰੂ ਸਾਹਿਬ ਨੇ ਕਿਹਾ ਤੁਹਾਡੇ ਵਿੱਚੋਂ ਕਿਸੇ ਦਾ ਵੀ ਪਾਠ ਪਰਵਾਨ ਨਹੀਂ ਹੋਵੇਗਾ ਕਿਉਂਕਿ ਤੁਹਾਡਾ ਧਿਆਨ ਪਾਠ ਵਿਚ ਨਹੀਂ ਸੀ, ਆਪਣੀਆਂ ਘਰੇਲੂ ਜਿੰਮੇਵਾਰੀਆਂ ਵਿਚ ਸੀ| ਆਪ ਨੇ ਸਭ ਨੂੰ ਦੱਸ ਦਿੱਤਾ ਕਿ ਉਨ੍ਹਾਂ ਦਾ ਧਿਆਨ ਕਿੱਥੇ ਕਿੱਥੇ ਸੀ|
ਲੋਕਾਂ ਨੂੰ ਸਮਝ ਆ ਗਈ ਕਿ ਇਹ ਤਾਂ ਕੋਈ ਪੈਗੰਬਰ ਹੈ| ਸਭ ਆਪ ਦੇ ਪੈਰੀਂ ਪੈ ਗਏ| ਗੁਰੂ ਸਾਹਿਬ ਨੇ ਕਿਹਾ ਤੁਸੀਂ ਆਪਣੇ ਆਪਣੇ ਗੁਰੂ ਨੂੰ ਧਿਆਉ| ਸਭ ਨੇ ਕਿਹਾ ਕਿ ਹੁਣ ਤਾਂ ਤੁਸੀਂ ਹੀ ਸਾਡੇ ਗੁਰੂ ਹੋ| ਸਾਨੂੰ ਆਪਣਾ ਬਣਾ ਲਵੋ| ਫਿਰ ਉਨ੍ਹਾਂ ਲੋਕਾਂ ਨੇ ਪਰ੍ਹਾਦਾ ਤਿਆਰ ਕਰਵਾਇਆ ਤੇ ਗੁਰੂ ਸਾਹਿਬ ਨੂੰ ਛਕਣ ਲਈ ਬੁਲਾਇਆ| ਜਦੋਂ ਗੁਰੂ ਸਾਹਿਬ ਪਰ੍ਹਾਦਾ ਛਕਣ ਵਾਸਤੇ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਚੌਂਕੇ ਤੇ ਕਾਰ ਕੱਢੀ ਹੋਈ ਸੀ| ਕਾਰ ਵੇਖ ਕੇ ਗੁਰੂ ਸਾਹਿਬ ਪੁੱਛਣ ਲੱਗੇ ਇਹ ਕਾਰ ਕਿਉਂ ਕੱਢੀ ਹੋਈ ਹੈ? ਲੋਕਾਂ ਨੇ ਆਖਿਆ ਕਿ ਅਸੀਂ ਸ਼ੁੱ ਪਰ੍ਹਾਦਾ ਤਿਆਰ ਕਰਵਾਇਆ ਹੈ, ਮਤਾਂ ਕੋਈ ਭਿੱਟ ਦੇਵੇ ਤਾਂ ਕਾਰ ਕੱਢੀ ਹੈ| ਗੁਰੂ ਸਾਹਿਬ ਨੇ ਕਿਹਾ ਜਦੋਂ ਤਕ ਤੁਸੀਂ ਚੌਂਕੇ ਤੇ ਨਹੀਂ ਚੜ੍ਹੇ ਸੀ, ਉਦੋਂ ਤਕ ਚੌਂਕਾਂ ਸੁੱਚਾ ਸੀ| ਪਰ ਤੁਹਾਡੇ ਚੜ੍ਹਨ ਨਾਲ ਚੌਂਕਾ ਭਿੱਟ ਗਿਆ ਹੈ ਕਿਉਂਕਿ ਤੁਹਾਡੇ ਨਾਲ ਚਾਰ ਮਲੇਛ ਹੋਰ ਚੜ੍ਹ ਗਏ ਹਨ| ਲੋਕਾਂ ਨੇ ਕਿਹਾ ਸਾਨੂੰ ਤਾਂ ਕੋਈ ਮਲੇਛ ਨਹੀਂ ਆ ਰਿਹਾ ਤਾਂ ਗੁਰੂ ਸਾਹਿਬ ਨੇ ੍ਹਬਦ ਉਚਾਰਿਆ :
ਸਲੋਕ ਮਃ ੧ ॥

ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲੀਂ
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲੀਂ
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀਂ
ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀਂ (ਪੰਨਾ 91)

ਇਹ ਸੁਣ ਕੇ ਸਾਰੇ ਲੋਕ ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਪਏ ਉਨ੍ਹਾਂ ਨੇ ਉਦਾਸੀ ਵੇਸ ਧਾਰਨ ਕਰ ਲਿਆ ਤੇ ਆਪਣਾ ਸਾਰਾ ਮਾਲ ਅਸਬਾਬ ਲੋੜਵੰਦ ਲੋਕਾਂ ਵਿਚ ਵੰਡ ਦਿੱਤਾ|
ਉਸ ਸਮੇਂ ਹਿੰਦੂਆਂ ਵਿਚ ਚੌਂਕਾ ਕਾਰ ਬਹੁਤ ਪਰਚਲਤ ਸੀ ਜਿਸ ਅਧੀਨ ਭੋਜਨ ਖਾਣ ਸਮੇਂ ਪਹਿਨੇ ਹੋਏ ਬਸਤਰ, ਕਿਸੇ ਵ੍ਹ੍ਹੇ ਦ੍ਹਾ ਵੱਲ ਮੂੰਹ ਹੋਣਾ, ਬਰਤਨਾਂ ਦੀ ਧਾਤ ਆਦਿ ਨਾਲ ਸਬੰਧਤ ਹਿਦਾਇਤਾਂ ਸਨ ਤੇ ਨਾਲ ਹੀ ਚੌਂਕੇ ਵਿਚ ਲਕੀਰ ਖਿੱਚੀ ਜਾਂਦੀ ਸੀ ਤੇ ਉਸ ਦੇ ਅੰਦਰਲਾ ਭੋਜਨ ੍ਹੁੱਧ ਸਮਝਿਆ ਜਾਂਦਾ ਸੀ| ਚੌਂਕਾ ਕਾਰ ਸੰਕਲਪ ਦੀ ਨਿਖੇਧੀ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪਰਕਾਰ ਫਰਮਾਇਆ :
ਦੇ ਕੈ ਚਉਕਾ ਕਢੀ ਕਾਰੀਂ ਉਪਰਿ ਆਇ ਬੈਠੇ ਕੂੜਿਆਰੀਂ
ਮਤੁ ਭਿਟੈ ਵੇ ਮਤੁ ਭਿਟੀਂ ਇਹੁ ਅੰਨੁ ਅਸਾਡਾ ਫਿਟੀਂ
ਤਨਿ ਫਿਟੈ ਫੇੜ ਕਰੇਨੀਂ ਮਨਿ ਜੂਠੈ ਚੁਲੀ ਭਰੇਨੀਂ
ਕਹੁ ਨਾਨਕ ਸਚੁ ਧਿਆਈਐੀਂ ਸੁਚਿ ਹੋਵੈ ਤਾ ਸਚੁ ਪਾਈਐੀਂ (ਪੰਨਾ 471)

ਅਰਥਾਤ ਆਪ ਸੋਚਦੇ ਹੋ ਕਿ ਸਾਡੇ ਚੌਂਕੇ ਉੱਤੇ ਕੋਈ ਹੋਰ ਮਨੁੱਖ ਨਾ ਆ ਚੜ੍ਹੇ| ਤੁਸੀ ਚੌਂਕਾ ਬਣਾ ਕੇ ਇਸ ਦੁਆਲੇ ਲਕੀਰਾਂ ਕੱਢਦੇ ਹੋ, ਪਰ ਇਸ ਚੌਂਕੇ ਵਿਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਜੂਠੇ ਹਨ| ਤੁਸੀਂ ਹੋਰਨਾਂ ਨੂੰ ਆਖਦੇ ਹੋ ਕਿ ਸਾਡੇ ਚੌਂਕੇ ਦੇ ਨੇੜੇ ਨਾ ਆਉਣਾ ਤਾਂ ਕਿ ਚੌਂਕਾ ਭਿੱਟਿਆ ਨਾ ਜਾਏ ਅਤੇ ਸਾਡਾ ਅੰਨ ਖਰਾਬ ਨਾ ਹੋ ਜਾਏ, ਪਰ ਤੁਸੀ ਆਪ ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹੋ ਅਤੇ ਜੂਠੇ ਮਨ ਨਾਲ ਹੀ ਚੂਲੀਆਂ ਕਰਦੇ ਹੋ| ਆਪ ਨੇ ਫਰਮਾਇਆ ਕਿ ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ ਤਾਂ ਹੀ ਸੁੱਚ ਪਵਿੱਤਰਤਾ ਕਾਇਮ ਹੋ ਸਕਦੀ ਹੈ ਤੇ ਸੱਚਾ ਪ੍ਰਭੂ ਮਿਲ ਸਕਦਾ ਹੈ|
ਹਿੰਦੂ ਸਰਾਧਾਂ ਤੋਂ ਇਲਾਵਾ ਹੋਰ ਵੀ ਕਈ ਦਿਨਾਂ ਤੇ ਪਿੱਤਰ ਪੂਜਾ ਕਰਦੇ ਹਨ ਤੇ ਪਿੱਤਰਾਂ ਦੇ ਨਾਂ ਤੇ ਦਾਨ ਪੁੰਨ ਵੀ ਕਰਦੇ ਹਨ| ਹਰਿਆਣਾ ਪ੍ਰਾਂਤ ਵਿਚ ਸਥਿਤ ਪਿਹੋਵਾ ਦੇ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿੱਤਰਾਂ ਦੀ ਪੂਜਾ ਨਾ ਕਰਨ ਦਾ ਉਪਦ੍ਹੇ ਦਿੱਤਾ| ਆਪ ਪਿਹੋਵਾ ਵਿਖੇ ਚੇਤ ਚੌਦਸ ਦੇ ਤਿਉਹਾਰ ਸਮੇਂ ਜੋ ਕਿ ਚੇਤ ਮਹੀਨੇ ਦੇ ਹਨੇਰੇ ਪੱਖ ਦੀ ਚੌਦਵੀਂ ਵਾਲੇ ਦਿਨ ਸਰਸਵਤੀ ਨਦੀ ਦੇ ਕਿਨਾਰੇ ਤੇ ਸਥਿਤ ਮੰਦਰ ਵਿਖੇ ਮਨਾਇਆ ਜਾ ਰਿਹਾ ਸੀ ਪਹੁੰਚੇ| (ਹੁਣ ਪਿਹੋਵੇ ਵਿਖੇ ਇਹ ਨਦੀ ਨਹੀਂ ਵਗਦੀ)| ਇਸ ਥਾਂ ਤੇ ਗੁਰੂ ਸਾਹਿਬ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਮਰ ਚੁੱਕੇ ਵਿਅਕਤੀਆਂ ਦੀ ਯਾਦ ਵਿਚ ਇਸ਼ਨਾਨ ਕਰਨਾ ਜਾਂ ਦਾਨ ਕਰਨਾ ਫਾਲਤੂ ਹੈ| ਇਸ ਮੰਦਰ ਦੇ ਪੰਡਤਾਂ ਨੇ ਉਨ੍ਹਾਂ ਵੱਲੋਂ ਮੰਦਰ ਦੇ ਅੰਦਰ ਜਾ ਕੇ ਉਪਦ੍ਹੇ ਦੇਣ ਦੀ ਵਿਰੋਧਤਾ ਕੀਤੀ| ਇਸ ਲਈ ਗੁਰੂ ਸਾਹਿਬ ਨੇ ਉੱਥੋਂ ਥੋੜ੍ਹੀ ਦੂਰ ਜਾ ਕੇ ਡੇਰਾ ਕਰ ਲਿਆ ਜਿੱਥੇ ਕਿ ਹੁਣ ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਗੁਰਦੁਆਰਾ ਬਾਉਲੀ ਸਾਹਿਬ ਸੁਸ਼ੋਭਿਤ ਹੈ|
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇਂ ਗਯਾ ਜੋ ਕਿ ਬਿਹਾਰ ਪ੍ਰਾਂਤ ਵਿੱਚ ਫਲਗੂ ਨਦੀ ਦੇ ਕਿਨਾਰੇ ਤੇ ਸਥਿਤ ਹੈ ਤੇ ਹਿੰਦੂਆਂ ਦੀਆਂ ਸੱਤ ਪਵਿੱਤਰ ਪੁਰੀਆਂ ਵਿਚ ਸ਼ਾਮਲ ਹੈ, ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਪੰਡਤ ਉੱਥੋਂ ਦੀ ਭੋਲੀ ਭਾਲੀ ਜਨਤਾ ਨੂੰ ਗੁਮਰਾਹ ਕਰ ਰਹੇ ਸਨ ਤੇ ਜਨਤਾ ਨੂੰ ਇਹ ਕਹਿ ਕੇ ਲੁੱਟ ਰਹੇ ਸਨ ਕਿ ਜੇ ਉਹ ਉਥੇ ਪਿੰਡ ਭਰਾਉਣਗੇ ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿੱਤਰਾਂ ਨੂੰ ਸਵਰਗ ਵਿਚ ਵਾਸਾ ਮਿਲੇਗਾ| ਇਸ ਥਾਂ ਤੇ ਪਿੱਤਰਾਂ ਦੀ ਗਤੀ ਲਈ ਹਿੰਦੂ ਪਿੰਡ ਦਾਨ ਕਰਦੇ ਹਨ| ਪੰਡਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਤੁਸੀਂ ਵੀ ਆਪਣਾ ਅਤੇ ਆਪਣੇ ਪਿੱਤਰਾਂ ਦਾ ਕਲਿਆਣ ਅਥਵਾ ਮੁਕਤੀ ਕਰਵਾਉ| ਗੁਰੂ ਸਾਹਿਬ ਨੇ ਉੱਤਰ ਦਿੱਤਾ ਕਿ ਉਨ੍ਹਾਂ ਨੇ ਅਗਿਆਨਤਾ ਦਾ ਹਨੇਰਾ ਦੂਰ ਕਰਨ ਦੇ ਅਜਿਹੇ ਕਰਮ, ਪਿੰਡ ਤੇ ਪੱਤਲ ਕੀਤੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਆਪਣਾ, ਉਨ੍ਹਾਂ ਦੇ ਪਿੱਤਰਾਂ ਦਾ, ਉਨ੍ਹਾਂ ਦੇ ਸੇਵਕਾਂ ਦਾ ਅਤੇ ਸੇਵਕਾਂ ਦੇ ਪਿੱਤਰਾਂ ਦਾ ਉਧਾਰ ਹੋ ਗਿਆ ਹੈ| ਇਸ ਸਬੰਧ ਵਿਚ ਆਪ ਨੇ ਜੋ ਸ਼ਬਦ ਉਚਾਰਿਆ ਉਸ ਦੀਆਂ ਕੁਝ ਸਤਰਾਂ ਹੇਠਾਂ ਦਿੱਤੀਆਂ ਗਈਆਂ ਹਨ ਜਿਸ ਵਿਚ ਆਪ ਨੇ ਲੋਕਾਂ ਨੂੰ ਅਗਿਆਨਤਾ ਦੇ ਕੰਮ ਜੋ ਨਿਰਾ ਪੁਰਾ ਪਖੰਡ ਹਨ ਵਿਚ ਫਸਣ ਤੋਂ ਰੋਕਿਆ|
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੀਂ
ਐਥੇ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ।। ੨।। (ਪੰਨਾ 358)

‘ਪਤਲਿ’ ਤੋਂ ਭਾਵ ਹੈ ਪੱਤਿਆਂ ਦੀ ਥਾਲੀ ਤੇ ‘ਪਿੰਡ’ ਤੋਂ ਭਾਵ ਹੈ ਜੌਂ ਦੇ ਆਟੇ ਆਦਿ ਦਾ ਇਕੱਠਾ ਕਰ ਕੇ ਬਣਾਇਆ ਹੋਇਆ ਪਿੰਨਾ ਜਾਂ ਗੋਲਾ ਜੋ ਪਿੱਤਰਾਂ ਨਮਿਤ ਅਰਪਿਆ ਜਾਂਦਾ ਹੈ| ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਪਦ੍ਹੇ ਦਿੱਤਾ ਕਿ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਪੱਤਲਾਂ ਉੱਤੇ ਪਿੰਡ ਭਰਾਉਣੇ ਅਰਥਾਤ ਪਿੰਨੇ ਮਣਸਾਉਣੇ ਹੈ| ਮੇਰੇ ਵਾਸਤੇ ਕਿਰਿਆ ਭੀ ਕਰਤਾਰ ਦਾ ਸੱਚਾ ਨਾਮ ਹੀ ਹੈ| ਇਹ ਨਾਮ ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ|
ਆਪ ਨੇ ਫਰਮਾਇਆ :
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥

ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹੀਂ (ਪੰਨਾ 358)

ਅਰਥਾਤ ਬ੍ਰਾਹਮਣ ਜੌਆਂ ਜਾਂ ਚੌਲਾਂ ਦੇ ਆਟੇ ਦਾ ਪਿੰਨਾ ਵੱਟ ਕੇ ਇਕ ਪਿੰਨਾ ਦੇਵਤਿਆਂ ਨੂੰ ਭੇਟ ਕਰਦਾ ਹੈ ਤੇ ਦੂਜਾ ਪਿੰਨਾ ਪਿੱਤਰਾਂ ਨੂੰ| ਪਿੰਨਾ ਵੱਟਣ ਤੋਂ ਪਿੱਛੋਂ ਉਹ ਆਪ ਜਜਮਾਨਾਂ ਦੇ ਘਰੋਂ ਖੀਰ ਪੂਰੀ ਆਦਿਕ ਖਾਂਦਾ ਹੈ| ਬ੍ਰਾਹਮਣਾਂ ਵੱਲੋਂ ਦੇਵਤਿਆਂ ਨੂੰ ਦਿੱਤਾ ਹੋਇਆ ਇਹ ਪਿੰਨਾ ਕਦ ਤਕ ਟਿਕਿਆ ਰਹਿ ਸਕਦਾ ਹੈ? ਪਰ ਪਰਮਾਤਮਾ ਦੀ ਮਿਹਰ ਦਾ ਪਿੰਨਾ ਕਦੇ ਮੁੱਕਦਾ ਹੀ ਨਹੀਂ|
ਸਰਾਧਾਂ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੂਤਕ ਪਾਤਕ ਮੰਨਣ ਦੀ ਵੀ ਨਿਖੇਧੀ ਕੀਤੀ ਹੈ| ਹਿੰਦੂ ਧਰਮ ਦੇ ਸ਼ਾਸਤਰਾਂ ਅਨੁਸਾਰ (1) ‘ਸੂਤਕ’ ਤੋਂ ਭਾਵ ਉਸ ਅ੍ਹੁੱਧੀ ਜਾਂ ਅਪਵਿੱਤਰਤਾ ਤੋਂ ਹੁੰਦਾ ਹੈ ਜੋ ਕਿਸੇ ਬੱਚੇ ਦੇ ਜਨਮ ਨਾਲ ਪੈਦਾ ਹੁੰਦੀ ਹੈ ਤੇ (2) ‘ਪਾਤਕ’ ਤੋਂ ਭਾਵ ਉਸ ਅ੍ਹੁੱਧੀ ਤੋਂ ਹੁੰਦਾ ਹੈ ਜੋ ਕਿਸੇ ਪ੍ਰਾਣੀ ਦੇ ਮਰਨ ਨਾਲ ਪੈਦਾ ਹੁੰਦੀ ਹੈ| ਇਨ੍ਹਾਂ ਸ਼ਾਸਤਰਾਂ ਅਨੁਸਾਰ ਜਦੋਂ ਕੋਈ ਜੀਵ ਪੈਦਾ ਹੁੰਦਾ ਹੈ ਤਾਂ ‘ਸੂਤਕ’ ਅਰਥਾਤ ਉਹ ਅੱਧੀ ਜੋ ਸਾਰੇ ਰ੍ਹਿਤੇਦਾਰਾਂ ਨੂੰ ‘ਪਤਿਤ’ ਜਾਂ ‘ਅਪਵਿੱਤਰ’ ਕਰਦੀ ਹੈ ਦੀ ਮਿਆਦ ਉਨ੍ਹਾਂ ਦੀ ਜਾਤ ਅਨੁਸਾਰ ਹੁੰਦੀ ਹੈ| ਮੌਤ ਕਾਰਣ ਪੈਦਾ ਹੋਈ ਅਪਵਿੱਤਰਤਾ ਮਰਨ ਵਾਲੇ ਵਿਅਕਤੀ ਨਾਲ ਸਿੱਧੀ ਰ੍ਹਿਤੇਦਾਰੀ ਵਾਲੇ ਉਸ ਤੋਂ ਸੱਤ ਪੀੜ੍ਹੀਆਂ ਉਪਰ ਤੇ ਸੱਤ ਪੀੜ੍ਹੀਆਂ ਹੇਠਾਂ ਵਾਲੇ ਸਾਰੇ ਵਿਅਕਤੀਆਂ ਨੂੰ ਪਲੀਤ ਕਰਦੀ ਹੈ| ਅਰਥਾਤ ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਅਪਵਿੱਤਰਤਾ ਇਕ ਪਾਸੇ ਉਸ ਦੇ ਪਿਤਾ, ਦਾਦੇ, ਪਿਤਾ ਦੇ ਦਾਦੇ, ਦਾਦੇ ਦੇ ਦਾਦੇ ਅਤੇ ਦੂਜੇ ਪਾਸੇ ਉਸ ਦੇ ਪੁੱਤਰ, ਪੋਤਰੇ, ਪੁੱਤਰ ਦੇ ਪੋਤਰੇ ਤੇ ਪੋਤਰੇ ਦੇ ਪੋਤਰੇ ਤਕ ਪਹੁੰਚਦੀ ਹੈ| ਜਦੋਂ ਕੋਈ ਵਿਅਕਤੀ ਆਪਣੇ ਘਰ ਵਿਚ ਪੁੱਤਰ ਦੇ ਜੰਮਣ ਜਾਂ ਕਿਸੇ ਸਬੰਧੀ ਦੇ ਮਰਨ ਦੀ ਖਬਰ ਸੁਣੇ ਉਹ ਦੇਸ ਪ੍ਰਦੇਸ ਵਿਚ ਜਿੱਥੇ ਵੀ ਬੈਠਾ ਹੋਵੇ ਉਸੇ ਵੇਲੇ ਕੱਪੜਿਆਂ ਸਮੇਤ ਪਾਣੀ ਵਿਚ ਗੋਤਾ ਮਾਰੇ ਕਿਉਂਕਿ ਉਸ ਨੂੰ ਉ-ੱਥੇ ਬੈਠੇ ਨੂੰ ਹੀ ਸੂਤਕ ਪਾਤਕ ਜਾ ਚੰਬੜਦੇ ਹਨ| ਹੁਣ ਦੇ ਨਵੀਨ ਯੁਗ ਵਿਚ ਹਿੰਦੂਆਂ ਵਿਚ ਸੂਤਕ ਪਾਤਕ ਇੰਨੀ ਕੱਟੜਤਾ ਨਾਲ ਨਹੀਂ ਮਨਾਏ ਜਾਂਦੇ|
ਆਪ ਨੇ ਫਰਮਾਇਆ ਹੈ ਕਿ ਖਾਣ ਪੀਣ ਦੇ ਪਦਾਰਥਾਂ ਵਿਚ ਭਰਮ ਦੇ ਅਧੀਨ ਅ੍ਹੁੱਧੀ ਕਲਪਤ ਕਰ ਲੈਣੀ ਅਗਿਆਨਤਾ ਹੈ| ਸੂਤਕ ਤੇ ਪਾਤਕ ਸਿਰਫ. ਭਰਮ ਹਨ| ਜੰਮਣਾ ਤੇ ਮਰਨਾ ਪ੍ਰਭੂ ਦੇ ਭਾਣੇ ਅਨੁਸਾਰ ਹੁੰਦਾ ਹੈ| ਖਾਣ ਪੀਣ ਦੇ ਸਾਰੇ ਪਦਾਰਥ ਪਵਿੱਤਰ ਹਨ ਤੇ ਪਰਮਾਤਮਾ ਨੇ ਸਭ ਜੀਵਾਂ ਨੂੰ ਇਨ੍ਹਾਂ ਦੀ ਬਖ੍ਹ੍ਹ ਕੀਤੀ ਹੈ| ਅਸਲ ਸੂਤਕ ਤਾਂ ਜੀਵ ਵੱਲੋਂ ਕੀਤੇ ਜਾਂਦੇ ਪਾਪ ਕਰਮ ਹਨ ਜਿਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ:
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ।।
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ।।
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ।।
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ।।
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ।।
ਮ; ੧ ॥ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ।।
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪ।।
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ।।
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ।।
ਮ; ੧ ॥ ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ।।
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।।
ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ।।
ਨਾਨਕ ਜਿਨੀ ਗੁਰਮੁਖਿ ਬੁਝਿਆ ਤਿਨੀ ਸੂਤਕੁ ਨਾਹਿ।।
(ਪੰਨਾ 472^73)
ਅਰਥਾਤ ਜੇ ਅਸੀਂ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ ਤਾਂ ਸਾਨੂੰ ਇਹ ਭੀ ਚੇਤਾ ਰੱਖਣਾ ਪਵੇਗਾ ਕਿ ਸੂਤਕ ਸਭ ਥਾਈਂ ਮੌਜੂਦ ਹੁੰਦਾ ਹੈ| ਗੋਹੇ ਤੇ ਲੱਕੜ ਦੇ ਅੰਦਰ ਵੀ ਲਗਾਤਾਰ ਕੀੜੇ ਜੰਮਦੇ ਰਹਿੰਦੇ ਹਨ, ਅੰਨ ਦੇ ਜਿੰਨੇ ਵੀ ਦਾਣੇ ਹਨ ਇਨ੍ਹਾਂ ਵਿੱਚੋਂ ਕੋਈ ਦਾਣਾ ਵੀ ਜੀਵ ਤੋਂ ਬਿਨਾ ਨਹੀਂ ਹੈ| ਪਾਣੀ ਆਪ ਵੀ ਜੀਵ ਹੈ ਕਿਉਂਕਿ ਇਹ ਹਰੇਕ ਜੀਵ ਨੂੰ ਜਿਉਂਦਾ ਰੱਖਦਾ ਹੈ| ਪ੍ਰ੍ਹਨ ਹੈ ਕਿ ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? ਕਿਉਂਕਿ ਰਸੋਈ ਵਿਚ ਤਾਂ ਹਰੇ ਵੇਲੇ ਹੀ ਸੂਤਕ ਪਿਆ ਰਹਿੰਦਾ ਹੈ| ਗੁਰੂ ਸਾਹਿਬ ਸਪ੍ਹਟ ਕਰਦੇ ਹਨ ਕਿ ਭਰਮਾਂ ਵਿਚ ਫਸ ਕੇ ਸੂਤਕ ਮਨ ਤੋਂ ਨਹੀਂ ਉਤਰ ਸਕਦਾ ਅਰਥਾਤ ਮਨ ਦੀ ਅਪਵਿੱਤਰਤਾ ਦੂਰ ਨਹੀਂ ਹੋ ਸਕਦੀ| ਇਸ ਨੂੰ ਪ੍ਰਭੂ ਦਾ ਗਿਆਨ ਹੀ ਧੋ ਕੇ ਲਾਹ ਸਕਦਾ ਹੈ| ਆਪ ਸਪ੍ਹਟ ਕਰਦੇ ਹਨ ਕਿ ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੋਇਆ ਹੈ ਅਰਥਾਤ ਜਿਨ੍ਹਾਂ ਦੇ ਮਨ ਨੂੰ ਲੋਭ ਨੇ ਅ੍ਹੁੱਧ ਕੀਤਾ ਹੋਇਆ ਹੈ; ਜਿਨ੍ਹਾਂ ਨੂੰ ਝੂਠ ਰੂਪੀ ਸੂਤਕ ਚੰਬੜਿਆ ਹੋਇਆ ਹੈ ਅਰਥਾਤ ਜਿਨ੍ਹਾਂ ਨੇ ਝੂਠ ਬੋਲਣ ਨਾਲ ਜੀਭ ਨੂੰ ਅਪਵਿੱਤਰ ਕੀਤਾ ਹੋਇਆ ਹੈ; ਜਿਨ੍ਹਾਂ ਦੀਆਂ ਅੱਖਾਂ ਨੂੰ ਪਰਾਇਆ ਧਨ ਤੇ ਪਰਾਈਆਂ ਇਸਤਰੀਆਂ ਤੱਕਣ ਦਾ ਸੂਤਕ ਚੰਬੜਿਆ ਹੋਇਆ ਹੈ ਅਰਥਾਤ ਜਿਨ੍ਹਾਂ ਦੀਆਂ ਅੱਖਾਂ ਪਰਾਇਆ ਧਨ ਤੇ ਪਰਾਈਆਂ ਇਸਤਰੀਆਂ ਦੇਖਣ ਨਾਲ ਅਪਵਿੱਤਰ ਹੋਈਆਂ ਹੋਈਆਂ ਹਨ; ਜਿਨ੍ਹਾਂ ਦੇ ਕੰਨਾਂ ਨੂੰ ਸੂਤਕ ਚੰਬੜਿਆ ਹੋਇਆ ਹੈ ਅਰਥਾਤ ਜਿਹੜੇ ਮਨੁੱਖ ਬੇਫਿਕਰ ਹੋ ਕੇ ਚੁਗਲੀ ਸੁਣਦੇ ਹਨ; ਉਨ੍ਹਾਂ ਸਭ ਨੂੰ ਸੂਤਕ ਚੰਬੜਿਆ ਹੋਇਆ ਹੈ| ਅਜਿਹੇ ਮਨੁੱਖ ਦੇਖਣ ਵਿਚ ਭਾਵੇਂ ਹੰਸਾਂ ਵਰਗੇ ਸੋਹਣੇ ਹੋਣ ਉਹ ਤਾਂ ਵੀ ਬੱਧੇ ਹੋਏ ਨਰਕ ਵਿਚ ਜਾਂਦੇ ਹਨ| ਸ੍ਰੀ ਗੁਰੂ ਨਾਨਕ ਦੇਵ ਜੀ ਸਪ੍ਹਟ ਕਰਦੇ ਹਨ ਕਿ ਕਿਸੇ ਬੱਚੇ ਦੇ ਜਨਮ ਨਾਲ ਘਰ ਵਿਚ ਤੇ ਸਾਕ ਸੰਬੰਧੀਆਂ ਵਿਚ ਕੋਈ ਅ੍ਹੁੱਧਤਾ ਪੈਦਾ ਨਹੀਂ ਹੁੰਦੀ| ਅਰਥਾਤ ਸੂਤਕ ਇਕ ਨਿਰਾ ਪੁਰਾ ਭਰਮ ਹੈ ਜੋ ਕਿ ਮਾਇਆ ਵਿਚ ਗ੍ਰਸੇ ਹੋਏ ਮਨੁੱਖਾਂ ਨੂੰ ਆ ਚੰਬੜਦਾ ਹੈ| ਸਾਰੇ ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦੇ ਹੁਕਮ ਅਨੁਸਾਰ ਹੁੰਦਾ ਹੈ| ਸਾਰੇ ਜੀਵ ਪ੍ਰਭੂ ਦੇ ਭਾਣੇ ਅਨੁਸਾਰ ਜੰਮਦੇ ਤੇ ਮਰਦੇ ਹਨ| ਪਦਾਰਥਾਂ ਦਾ ਖਾਣਾ ਪੀਣਾ ਵੀ ਪਵਿੱਤਰ ਹੈ ਕਿਉਂਕਿ ਪ੍ਰਭੂ ਨੇ ਆਪ ਜੀਵਾਂ ਨੂੰ ਰਿਜਕ ਦਿੱਤਾ ਹੈ| ਜਿਹੜੇ ਗੁਰਮੁਖ ਇਨ੍ਹਾਂ ਤੱਥਾਂ ਨੂੰ ਸਮਝ ਲੈਂਦੇ ਹਨ ਉਨ੍ਹਾਂ ਨੂੰ ਸੂਤਕ ਨਹੀਂ ਚੰਬੜਦਾ|
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁੱਚ ਜੂਠ ਦੇ ਸਬੰਧ ਵਿਚ ਫਰਮਾਇਆ ਹੈ :
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ।।
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇੀਂ (ਪੰਨਾ 472)
ਅਰਥਾਤ ਅਜਿਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ ਆਪਣੇ ਵੱਲੋਂ ਪਵਿੱਤਰ ਬਣ ਕੇ ਬੈਠ ਜਾਂਦੇ ਹਨ| ਕੇਵਲ ਉਹੀ ਮਨੁੱਖ ਸੁੱਚੇ ਹੁੰਦੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦਾ ਵਾਸਾ ਹੁੰਦਾ ਹੈ|
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਰਤ ਰੱਖਣ ਦਾ ਵੀ ਖੰਡਨ ਕੀਤਾ| ਆਪ ਨੇ ਫਰਮਾਇਆ ਹੈ :
ਅੰਨੁ ਨ ਖਾਹਿ ਦੇਹੀ ਦੁਖੁ ਦੀਜੀਂ
ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੀਂ (ਪੰਨਾ 905)
ਉਸ ਸਮੇਂ ਤੀਰਥਾਂ ਦੇ ਇ੍ਹਨਾਨ ਨੂੰ ਬਹੁਤ ਉੱਤਮ ਗਿਣਿਆ ਜਾਂਦਾ ਸੀ| ਆਪ ਨੇ ਫਰਮਾਇਆ ਹੈ ਕਿ ਪ੍ਰਭੂ ਦਾ ਨਾਮ ਸਿਮਰਨਾ ਸਾਰੇ ਤੀਰਥ ਇ੍ਹਨਾਨਾਂ ਤੋਂ ਉੱਤਮ ਹੈ|
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੀਂ
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੀਂ (ਪੰਨਾ 687)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੜ੍ਹੀਆਂ ਮਸਾਣਾਂ ਦੀ ਪੂਜਾ ਵੀ ਵਰਜਤ ਕੀਤੀ|
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਬਹੁਤ ਵੱਡਾ ਯੋਗਦਾਨ ਹੈ ਕਿ ਆਪ ਨੇ ਇਸਤਰੀ ਦਾ ਦਰਜਾ ਉ-ੱਚਾ ਚੁੱਕਿਆ| ਆਪ ਦਾ ਫਰਮਾਨ ਹੈ :
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੀਂ (ਪੰਨਾ 473)
ਅਰਥਾਤ ਜਿਸ ਨੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ ਉਸ ਨੂੰ ਕਿਉਂ ਨੀਵਾਂ ਗਿਣਿਆ ਜਾਵੇ|

ਬੁੱਤ ਪੂਜਾ ਦਾ ਖੰਡਨ ਕਰਦੇ ਹੋਏ ਗੁਰੂ ਸਾਹਿਬ ਨੇ ਫਰਮਾਇਆ ਹੈ :
ਪਾਥਰੁ ਲੇ ਪੂਜਹਿ ਮੁਗਧ ਗਵਾਰੀਂ
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੀਂ (ਪੰਨਾ 556)
ਅਰਥਾਤ ਹੇ ਭਾਈ੍ਵ ਜਿਸ ਪੱਥਰ ਨੂੰ ਪੂਜਦੇ ਹੋ ਜਦੋਂ ਉਹ ਆਪ ਪਾਣੀ ਵਿਚ ਡੁੱਬ ਜਾਂਦਾ ਹੈ ਤਾਂ ਉਸਨੂੰ ਪੂਜ ਕੇ ਤੁਸੀਂ ਕਿਵੇਂ ਸੰਸਾਰ^ਸਮੁੰਦਰ ਤੋਂ ਤਰ ਸਕਦੇ ਹੋ| ਇਸ ਤੋਂ ਇਲਾਵਾ ਆਪ ਨੇ ਮਹੂਰਤਾਂ ਤੇ ਤਿੱਥਾਂ ਵਾਰਾਂ ਨੂੰ ਮੰਨਣਾ ਵੀ ਵਰਜਤ ਕੀਤਾ|
ਆਪਣੀ ਤੀਜੀ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇਪਾਲ ਤੇ ਪੱਛਮੀ ਤਿੱਬਤ ਦੇ ਕੁਝ ਹਿੱਸੇ ਨੂੰ ਪਾਰ ਕਰ ਕੇ ਕੈਲਾ੍ਹ ਪਰਬਤ ਅਤੇ ਮਾਨ ਸਰੋਵਰ ਝੀਲ ਤਕ ਪਹੁੰਚੇ| ਇੱਥੇ ਆਪ ਉਨ੍ਹਾਂ ਜੋਗੀ ਸਾਧੂਆਂ ਨੂੰ ਮਿਲੇ ਜੋ ਕੰਦਰਾਂ ਵਿਚ ਰਹਿੰਦੇ ਸਨ| ਆਪ ਨੇ ਉਨ੍ਹਾਂ ਨੂੰ ਸਮਝਾਇਆ ਕਿ ਖੋਖਲੇ ਭੇਖ ਧਾਰਨ ਕਰਨ ਤੇ ਸਤ ਤਪੱਸਿਆ ਕਰਨ ਦੀ ਥਾਂ ਆਪਣੇ ਆਪ ਨੂੰ ਮਨੁੱਖਤਾ ਦੀ ਸੇਵਾ ਵਿਚ ਲਾਉਣਾ ਚਾਹੀਦਾ ਹੈ| ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਪੰਜਾਬ ਵਿਚ ਆਮ ਲੋਕਾਂ ਉੱਪਰ ਜੋਗੀਆਂ ਦਾ ਤਕੜਾ ਪਰਭਾਵ ਸੀ| ਸਿੱਧਾਂ ਨੇ ਆਪਣੀ ਗੈਬੀ ਸ਼ਕਤੀ ਦੁਆਰਾ ਵਰ ਦੇਣ ਅਤੇ ਸਰਾਪ ਦੇਣ ਦੀ ਸ਼ਕਤੀ ਨਾਲ ਡਰਾ ਕੇ ਲੋਕਾਂ ਦੇ ਦਿਲਾਂ ਵਿਚ ਇਕ ਡਰ ਪੈਦਾ ਕੀਤਾ ਹੋਇਆ ਸੀ| ਇਸ ਕਰਕੇ ਲੋਕ ਉਨ੍ਹਾਂ ਦੇ ਚੇਲੇ ਬਣ ਜਾਂਦੇ ਸਨ| ਫਿਰ ਸਿਧ ਉਨ੍ਹਾਂ ਨੂੰ ਬੇਲੋੜਾ ਤੰਗ ਕਰਦੇ ਸਨ| ਜੋਗੀਆਂ ਦਾ ਵ੍ਹਿਵਾਸ ਸੀ ਕਿ ਸੰਸਾਰ ਤੋਂ ਮੁਕਤੀ ਉਨ੍ਹਾਂ ਵਰਗਾ ਭੇਸ ਧਾਰਨ ਕਰਨ ਨਾਲ ਹੀ ਮਿਲਦੀ ਹੈ| ਅਰਥਾਤ ਕੰਨਾਂ ਵਿਚ ਮੁੰਦਰਾਂ ਪਾਉਣ ਨਾਲ, ਗਲ ਵਿਚ ਝੋਲੀ ਪਾਉਣ ਨਾਲ ਅਤੇ ਗੋਦੜੀ ਰੱਖਣ ਨਾਲ ਹੀ ਮੁਕਤੀ ਪਰਾਪਤ ਹੁੰਦੀ ਹੈ| ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਨੂੰ ਇਸ ਪਰਕਾਰ ਸੰਬੋਧਨ ਕੀਤਾ :
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ।।
ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ।।
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ।।
ਗਲੀ ਜੋਗੁ ਨ ਹੋਈੀਂ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ।।ਰਹਾਓ।। (ਪੰਨਾ 730)
ਅਰਥਾਤ ਜੋਗ ਦੀ ਪਰਾਪਤੀ ਅਰਥਾਤ ਮੁਕਤੀ ਨਾ ਹੀ ਗੋਦੜੀ ਪਹਿਨਣ ਨਾਲ, ਨਾ ਹੀ ਡੰਡਾ ਪਕੜ ਕੇ ਰੱਖਣ ਨਾਲ, ਨਾ ਹੀ ਪਿੰਡੇ ਤੇ ਸਵਾਹ ਮਲਣ ਨਾਲ, ਨਾ ਹੀ ਕੰਨਾਂ ਵਿਚ ਮੁੰਦਰਾਂ ਪਾਉਣ ਨਾਲ, ਨਾ ਹੀ
ਸਿਰ ਮੁਨਾਉਣ ਨਾਲ, ਨਾ ਹੀ ਸਿੰਙੀ (ਨਾਦ) ਵਜਾਉਣ ਨਾਲ ਅਤੇ ਨਾ ਹੀ ਤੀਰਥਾਂ ਤੇ ਇ੍ਹਨਾਨ ਕਰਨ ਨਾਲ ਮਿਲਦੀ ਹੈ|
ਆਪ ਦਾ ਫਰਮਾਨ ਹੈ :
ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੀਂ
ਨਾਨਕ ਸਚਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੀਂ (ਪੰਨਾ 243)
ਅਰਥਾਤ ਹਠ ਕਰ ਕੇ ਇੰਦ੍ਰੀਆਂ ਨੂੰ ਰੋਕਣ ਦਾ ਜਤਨ ਕਰ ਕੇ ਜੰਗਲ ਵਿਚ ਜਾ ਬੈਠਣ ਨਾਲ ਕੋਈ ਮਨੁੱਖ ਉ-ੱਚੀ ਆਤਮਕ ਅਵਸਥਾ ਪਰਾਪਤ ਨਹੀਂ ਕਰ ਸਕਦਾ, ਜੇ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ| ਪਰ ਸਦਾ^ਥਿਰ ਰਹਿਣ ਵਾਲੇ ਪ੍ਰਭੂ ਦਾ ਦਰਬਾਰ ਗੁਰੂ ਦੇ ੍ਹਬਦ ਦੇ ਰਾਹੀਂ ਹੀ ਪਛਾਣਿਆ ਜਾ ਸਕਦਾ ਹੈ| ਪ੍ਰਭੂ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਨਾਲ ਉਸ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ| ਨਾਮ ਤੋਂ ਬਿਨਾਂ ਕੋਈ ਵੀ ਮੁਕਤੀ ਨਹੀਂ ਪਰਾਪਤ ਕਰ ਸਕਦਾ ਭਾਵੇਂ ਉਹ ਹਠ ਕਰਕੇ ਇੰਦ੍ਰੀਆਂ ਨੂੰ ਰੋਕ ਕੇ ਸੰਜਮ ਵਿਚ ਰੱਖੇ ਅਤੇ ਜੰਗਲ ਵਿਚ ਰਹੇ| ਦੁਚਿੱਤੀ ਵਿਚ ਹਰੀ ਦੇ ਮਹਿਲ ਅਥਵਾ ਸੱਚੇ ਘਰ ਵਿਚ ਕਿਵੇਂ ਜਾਇਆ ਜਾ ਸਕਦਾ ਹੈ? ਐਸੀ ਹਾਲਤ ਵਿਚ ਤਾਂ ਪ੍ਰਭੂ ਨੂੰ ਸਿਮਰਨਾ ਹੀ ਕਾਰਗਰ ਹੋ ਸਕਦਾ ਹੈ|
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਖ੍ਹਾਂ, ਠੱਗਾਂ ਅਤੇ ਡਾਕੂਆਂ ਨੂੰ ਸੱਚੇ ਰਸਤੇ ਤੇ ਪਾਇਆ| ਦੁਖੀਆਂ ਦੇ ਦੁੱਖ ਦੂਰ ਕੀਤੇ ਤੇ ਇਕ ਹੋਰ ਮਹਾਨ ਕਾਰਜ ਜੋ ਆਪ ਨੇ ਕੀਤਾ ਹੈ ਉਹ ਹੈ ਕੋਹੜੀਆਂ ਦੀ ਸੇਵਾ|
ਆਪਣੀ ਪਹਿਲੀ ਉਦਾਸੀ ਸਮੇਂ ਗੁਰੂ ਸਾਹਿਬ ਪੰਜਾਬ ਦੇ ਪਿੰਡਾਂ ਦੀਪਾਲਪੁਰ (ਪਾਕਿਸਤਾਨ), ਕਸੂਰ (ਪਾਕਿਸਤਾਨ), ਪੱਟੀ ਆਦਿ ਵਿਚ ਫਿਰਦੇ ਫਿਰਦੇ ਇਕ ਨਗਰ ਵਿਚ ਪਹੁੰਚੇ| ਉੱਥੇ ਕਿਸੇ ਨਗਰ ਵਾਸੀ ਨੇ ਉਨ੍ਹਾਂ ਨੂੰ ਠਾਹਰ ਨਾ ਦਿੱਤੀ| ਆਪ ਨੂੰ ਪਿੰਡ ਦੇ ਬਾਹਰ ਇਕ ਕੁਟੀਆ ਨ੦ਰ ਆਈ ਜਿਸ ਵਿਚ ਨੂਰੀ (ਨੌਰੰਗਾ) ਨਾਂ ਦਾ ਇਕ ਕੋਹੜੀ ਫਕੀਰ ਰਹਿੰਦਾ ਸੀ| ਆਪ ਨੇ ਅਤੇ ਭਾਈ ਮਰਦਾਨਾ ਜੀ ਨੇ ਉਸ ਦੀ ਕੁਟੀਆ ਦੇ ਬਾਹਰ ਰਾਤ ਕੱਟੀ| ਉਹ ਰਾਤ ਭਰ ਉਸ ਕੋਹੜੀ ਨੂੰ ਤਕਲੀਫ ਨਾਲ ਵਿਲਕਦਾ ਸੁਣਦੇ ਰਹੇ| ਜਦੋਂ ਸਵੇਰ ਹੋਈ ਤਾਂ ਕੋਹੜੀ ਕੁਟੀਆ ਤੋਂ ਬਾਹਰ ਆ ਕੇ ਕਹਿਣ ਲੱਗਾ ਗਰੀਬ ਨਿਵਾਜ੍ਵ ਇੱਥੇ ਮੇਰੇ ਕੋਲ ਬੰਦਾ ਤਾਂ ਇਕ ਪਾਸੇ ਰਿਹਾ ਕੋਈ ਪ੍ਹੂ ਅਤੇ ਪੰਛੀ ਵੀ ਨਹੀਂ ਆਉਂਦਾ ਕਿਉਂਕਿ ਮੇਰੇ ਸਰੀਰ ਤੇ ਕੋਹੜ ਹੈ ਤੇ ਸਭ ਮੇਰੀ ਬਦਬੂ ਤੋਂ ਦੂਰ ਰਹਿੰਦੇ ਹਨ| ਮੇਰੇ ਚੰਗੇ ਭਾਗ ਹਨ ਕਿ ਆਪ ਮੇਰੇ ਕੋਲ ਆਏ ਹੋ| ਗੁਰੂ ਸਾਹਿਬ ਉਸ ਤੇ ਦਇਆਵਾਨ ਹੋ ਗਏ ਅਤੇ ਜੋ ਸ਼ਬਦ ਉਚਾਰਿਆ ਉਸ ਦੀਆਂ ਪਹਿਲੀਆਂ ਸਤਰਾਂ ਇਸ ਪਰਕਾਰ ਹਨ :
ਜੀਉ ਤਪਤੁ ਹੈ ਬਾਰੋ ਬਾਰੀਂ ਤਪਿ ਤਪਿ ਖਪੈ ਬਹੁਤੁ ਬੇਕਾਰੀਂ
ਜੈ ਤਨਿ ਬਾਣੀ ਵਿਸਰਿ ਜਾਇੀਂ ਜਿਉ ਪਕਾ ਰੋਗੀ ਵਿਲਲਾਇੀਂ (ਪੰਨਾ 661)
ਬਾਣੀ ਸੁਣਨ ਨਾਲ ਕੋਹੜੀ ਦਾ ਕੋਹੜ ਦੂਰ ਹੋ ਗਿਆ ਤੇ ਉਹ ਗੁਰੂ ਸਾਹਿਬ ਦੇ ਚਰਨਾਂ ਤੇ ਆ ਢੱਠਾ ਤੇ ‘ਗੁਰੂ’ ‘ਗੁਰੂ’ ਜਪਣ ਲੱਗਾ| ਜਦੋਂ ਉਸ ਦੇ ਸਿਹਤਮੰਦ ਹੋ ਜਾਣ ਦੀ ਖਬਰ ਪਿੰਡ ਵਿਚ ਪਹੁੰਚੀ ਤਾਂ ਲੋਕਾਂ ਨੂੰ ਗਿਆਨ ਹੋ ਗਿਆ ਕਿ ਜਿਸ ਵਿਅਕਤੀ ਨੂੰ ਅਸੀਂ ਠਾਹਰ ਨਹੀਂ ਸੀ ਦਿੱਤੀ ਉਹ ਤਾਂ ਕੋਈ ਮਹਾਂਪੁਰਖ ਸੀ| ਪਿੰਡ ਦੇ ਸਾਰੇ ਲੋਕ ਗੁਰੂ ਸਾਹਿਬ ਕੋਲ ਦੌੜ੍ਹੇ ਆਏ, ਮੁਆਫੀ ਮੰਗੀ ਤੇ ਆਪਣੀਆਂ ਬੇਨਤੀਆਂ ਕਰਨ ਲੱਗੇ| ਗੁਰੂ ਸਾਹਿਬ ਉਨ੍ਹਾਂ ਤੇ ਵੀ ਮਿਹਰਬਾਨ ਹੋ ਗਏ ਤੇ ਕਿਹਾ ਕਿ ਅਸੀਂ ਤੁਹਾਡੇ ਤੇ ਤਾਂ ਖ੍ਹੁ ਹੋਵਾਂਗੇ ਜੇ ਤੁਸੀਂ ਇੱਥੇ ਇਕ ਧਰਮਸਾਲਾ ਬਣਾਉਗੇ ਜਿੱਥੇ ਮੁਸਾਫਰ ਅਰਾਮ ਕਰ ਸਕਣ ਤੇ ਜਿੱਥੇ ਤੁਸੀਂ ਆਪਣੀ ਕਿਰਤ ਕਮਾਈ ਵਿੱਚੋਂ ਗਰੀਬ ਗੁਰਬੇ ਨੂੰ ਭੋਜਨ ਅਤੇ ਬਸਤਰ ਦਿਉਗੇ| ਪਿੰਡ ਵਾਲਿਆਂ ਨੇ ਆਪ ਦਾ ਹੁਕਮ ਸਿਰ ਮੱਥੇ ਤੇ ਮੰਨ ਲਿਆ ਤੇ ਇਕ ਧਰਮਸਾਲ ਬਣਵਾ ਦਿੱਤੀ| 1947 ਈ. ਤਕ ਇਹ ਧਰਮਸਾਲ ਮੌਜੂਦ ਸੀ ਤੇ ਨੂਰੀ (ਨੈਰੰਗੇ) ਕੋਹੜੀ ਦੀ ਕਬਰ ਵੀ ਮੌਜੂਦ ਸੀ|
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਦੀ ਸਰਬ ਉੱਚ ਸ਼ਕਤੀ ਨੂੰ ਪਛਾਣਿਆ ਤੇ ਉਸ ਦਾ ਪਰਚਾਰ ਕੀਤਾ| ਆਪ ਨੇ ਆਪਣੇ ਪਰਚਾਰ ਦੌਰਿਆਂ ਵਿਚ ਨਾਮ ਦੀ ਮਹਿਮਾ ਨੂੰ ਉਜਾਗਰ ਕੀਤਾ, ਸਮਾਜਕ ਅਸਮਾਨਤਾ ਦੂਰ ਕੀਤੀ ਤੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਿਆ|
ਆਪਣੀਆਂ ਚਾਰ ਉਦਾਸੀਆਂ ਤੋਂ ਬਾਅਦ ਆਪ ਪਿੰਡ ਪੱਖੋਕੇ ਰੰਧਾਵੇ, ਜ਼ਿਲ੍ਹਾ ਗੁਰਦਾਸਪੁਰ ਪਹੁੰਚੇ ਤੇ ਇਸ ਪਿੰਡ ਦੇ ਚੌਧਰੀ ਭਾਈ ਅਜਿਤਾ ਰੰਧਾਵਾ ਜੀ ਦੇ ਖੂਹ ਕੋਲ ਬੈਠੇ| ਇਸ ਪਿੰਡ ਵਿਖੇ ਗੁਰੂ ਸਾਹਿਬ ਦਾ ਪਰਿਵਾਰ ਆਪ ਦੀ ਸੁਪਤਨੀ ਮਾਤਾ ਸੁਲੱਖਣੀ ਜੀ ਦੇ ਪੇਕਿਆਂ ਕੋਲ ਠਹਿਰਿਆ ਹੋਇਆ ਸੀ| ਜਿਉਂ ਹੀ ਉਨ੍ਹਾਂ ਦੇ ਪੱਖੋਕੇ ਰੰਧਾਵੇ ਪਹੁੰਚਣ ਦੀ ਖਬਰ ਫੈਲੀ ਤਾਂ ਆਪ ਦਾ ਪਰਿਵਾਰ ਵੀ ਉ-ੱਥੇ ਆ ਗਿਆ ਤੇ ਸੰਗਤਾਂ ਨੇ ਵੀ ਵਹੀਰਾਂ ਬੰਨ੍ਹ ਕੇ ਆਉਣਾ ਸੁਰੂ ਕਰ ਦਿੱਤਾ| ਭਾਈ ਅਜਿਤਾ ਰੰਧਾਵਾ ਜੀ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਇਸੇ ਪਿੰਡ ਜਾਂ ਇਸ ਦੇ ਨ੦ਦੀਕ ਹੀ ਠਹਿਰਨ| ਸਿੱਟੇ ਵਜੋਂ ਗੁਰੂ ਸਾਹਿਬ ਨੇ ਰਾਵੀ ਦਰਿਆ ਦੇ ਦੂਜੇ ਕੰਢੇ ਤੇ ਅਰਥਾਤ ਸੱਜੇ ਕੰਢੇ ਤੇ ਜਾ ਕੇ ਕਰਤਾਰਪੁਰ ਨਾਂ ਦਾ ਨਗਰ ਵਸਾਇਆ ਜੋ ਕਿ ਹੁਣ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਚ ਪੈਂਦਾ ਹੈ|
ਆਪ ਨੇ ‘ਨਾਮ ਜਪੋ’, ‘ਕਿਰਤ ਕਰੋ’ ਤੇ ‘ਵੰਡ ਛਕੋ’ ਦੇ ਸਿਧਾਂਤਾਂ ਤੇ ਆਪ ਵੀ ਅਮਲ ਕੀਤਾ ਤੇ ਲੋਕਾਂ ਨੂੰ ਵੀ ਇਨ੍ਹਾਂ ਤੇ ਅਮਲ ਕਰਨ ਨੂੰ ਕਿਹਾ| ਆਪਣੇ ਜੀਵਨ ਦੇ ਅੰਤਲੇ 1718 ਸਾਲ ਆਪ ਨੇ ਕਰਤਾਰਪੁਰ ਸਾਹਿਬ ਵਿਖੇ ਆਪਣੇ ਹੱਥੀਂ ਖੇਤੀ ਕੀਤੀ| ਇਸੇ ਅਸਥਾਨ ਤੇ 1522 ਈ. ਵਿਚ ਆਪ ਦੇ ਪਿਤਾ ਮਹਿਤਾ ਕਾਲੂ ਜੀ ਅਤੇ 1523 ਈ. ਵਿਚ ਮਾਤਾ ਤਰਿਪਤਾ ਜੀ ਜੋਤੀ ਜੋਤ ਸਮਾਏ|
ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ, 1539 ਨੂੰ ਕਰਤਾਰਪੁਰ ਸਾਹਿਬ ਵਿਖੇ ਹੀ ਜੋਤੀ ਜੋਤ ਸਮਾ ਗਏ| ਆਪ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਆਪਣਾ ਅਗਲਾ ਵਾਰਸ ਥਾਪ ਦਿੱਤਾ ਜੋ ਕਿ ਆਪ ਦੀ ਜੋਤ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਪਰਗਟ ਹੋਏ|
ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੇ ਉਨ੍ਹਾਂ ਨੂੰ ਆਪਣਾ ਪੀਰ ਸਮਝਦੇ ਹੋਏ ਆਪਣੇ ਢੰਗ ਨਾਲ ਅੰਤਮ ਸਸਕਾਰ ਕਰਨਾ ਚਾਹਿਆ| ਪਰ ਜਦੋਂ ਗੁਰੂ ਸਾਹਿਬ ਦੇ ਉੱਪਰੋਂ ਚਾਦਰ ਚੁੱਕੀ ਗਈ ਤਾਂ ਉਹ ਉੱਥੋਂ ਅਲੋਪ ਹੋ ਚੁੱਕੇ ਸਨ, ਇਕੱਲੀ ਚਾਦਰ ਹੀ ਸੀ| ਇਸ ਦਾ ਅੱਧਾ ਕਪੜਾ ਲੈ ਕੇ ਮੁਸਲਮਾਨਾਂ ਨੇ ਸਮਾਧ ਬਣਾ ਲਈ ਤੇ ਬਾਕੀ ਦਾ ਅੱਧਾ ਕੱਪੜਾ ਲੈ ਕੇ ਸਿੱਖਾਂ ਅਤੇ ਹਿੰਦੂਆਂ ਨੇ ਆਪਣੇ ਢੰਗ ਨਾਲ ਸਸਕਾਰ ਕਰ ਕੇ ਉਸ ਆਖਰੀ ਨ੍ਹਾਨੀ ਨੂੰ ਇਕ ਬਰਤਨ ਵਿਚ ਰੱਖ ਕੇ ਦੱਬ ਦਿੱਤਾ ਤੇ ਉਸ ਉੱਪਰ ਇਕ ਯਾਦਗਾਰ ਉਸਾਰ ਦਿੱਤੀ| ਉਸੇ ਅਸਥਾਨ ਤੇ ਹੁਣ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਸੁਸ਼ੋਭਿਤ ਹੈ|
ਪੱਖੋਕੇ ਰੰਧਾਵੇ, ਜ਼ਿਲ੍ਹਾ ਗੁਰਦਾਸਪੁਰ ਵਿਖੇ ਜਿਸ ਦਾ ਨਾਂ ਹੁਣ ‘ਡੇਰਾ ਬਾਬਾ ਨਾਨਕ’ ਹੈ ਵਿਚ ਦੋ ਇਤਿਹਾਸਕ ਗੁਰਦੁਆਰੇ ਹਨ| ਸ਼ਹਿਰ ਦੇ ਕੇਂਦਰ ਵਿਚ ਗੁਰਦੁਆਰਾ ਦਰਬਾਰ ਸਾਹਿਬ ਹੈ| ਇੱਥੇ ਭਾਈ ਅਜਿਤਾ ਰੰਧਾਵਾ ਜੀ ਦਾ ਖੂਹ ਅਜੇ ਵੀ ਕਾਇਮ ਹੈ ਜਿਸ ਨੂੰ ਕਿ ਆਦਰ ਨਾਲ ‘ਸਰ ਜੀ’ ਸਾਹਿਬ ਕਿਹਾ ਜਾਂਦਾ ਹੈ| ਸ਼ਰਧਾਲੂ ਇਸ ਖੂਹ ਦਾ ਪਾਣੀ ਲੈ ਕੇ ਜਾਂਦੇ ਹਨ ਜਿਸ ਵਿਚ ਰੋਗਨਾ੍ਹਕ ਤੱਤ ਮੌਜੂਦ ਮੰਨੇ ਜਾਂਦੇ ਹਨ| ਇੱਥੇ ਹੀ ਇਕ ਹੋਰ ਦੂਜਾ ਯਾਦਗਾਰੀ ਅਸਥਾਨ ਹੈ ਜਿੱਥੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਬਾਬਾ ਧਰਮ ਦਾਸ ਜੀ ਦੇ ਅਕਾਲ ਚਲਾਣੇ ਸਮੇਂ ਆਏ ਸਨ ਤਾਂ ਕੀਰਤਨ ਵਿਚ ਮਗਨ ਹੋ ਗਏ ਸਨ| ਦੂਜਾ ਗੁਰਦੁਆਰਾ ਗੁਰਦੁਆਰਾ ਲੰਗਰ ਮੰਦਰ ਚੋਲਾ ਸਾਹਿਬ ਹੈ ਜਿੱਥੇ ਕਿ ਬਗਦਾਦ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਕ ਮੁਸਲਮਾਨ ਵੱਲੋਂ ਭੇਟ ਕੀਤਾ ਗਿਆ ਚੋਲਾ ਰੱਖਿਆ ਹੋਇਆ ਹੈ ਜਿਸ ਨੂੰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਉਤਰਾਧਿਕਾਰੀ ਬਾਬਾ ਕਾਬਲੀ ਮੱਲ ਜੀ 1 ਮਾਰਚ, 1828 ਨੂੰ ਬਗਦਾਦ ਤੋਂ ਲੈ ਕੇ ਆਏ ਸਨ|
ਅੰਤ ਵਿਚ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਗਿਆਨ ਦੇ ਨਾਲ ਨਾਲ ਆਰਥਕ ਤੇ ਸਮਾਜਕ ਵਿਤਕਰੇ ਦੂਰ ਕਰ ਕੇ ਸਮਾਜ ਨੂੰ ਇਕ ਨਵੀਂ ਸੇਧ ਪਰਦਾਨ ਕੀਤੀ ਜਿਸ ਵਿਚ ਸਦਕਰਮ ਕਰਨ ਤੇ ਸਾਂਝੀਵਾਲਤਾ ਦੇ ਸੰਕਲਪ ਪਰਮੁੱਖ ਹਨ|
ਵਿਦੇਸ਼ੀ ਇਤਿਹਾਸਕਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਕ ਮਹਾਨ ਸਮਾਜ ਸੁਧਾਰਕ ਦੇ ਤੌਰ ਤੇ ਪ੍ਹੇ ਕੀਤਾ ਹੈ| ਜੇ.ਸੀ. ਆਰਚਰ ਨੇ ਆਪਣੀ ਪੁਸਤਕ ‘ਦੀ ਸਿੱਖਸ’ ਵਿਚ ਅੰਕਤ ਕੀਤਾ ਹੈ ਕਿ, ‘ਗੁਰੂ ਨਾਨਕ ਜੇ ਨਿਰਾ ਇੱਕੋ ਇਕ ਨਹੀ ਤਾਂ ਸਭ ਤੋਂ ਵੱਧ ਸਿਰ ਕੱਢ ਭਾਰਤੀ ਸੁਧਾਰਕ ਹੈ ਜਿਸ ਨੇ ਆਪਣੇ ਉੱਤਰਾਧਿਕਾਰੀਆਂ ਲਈ ਵ੍ਹ੍ਹੇ ਪਰਬੰਧ ਕੀਤੇ, ਜਿਨ੍ਹਾਂ ਦੀ ਮੁਢਲੀ ਜ਼ਿੰਮੇਵਾਰੀ ਇਹ ਸੀ ਕਿ ਉਹ ਗੁਰੂ ਜੀ ਦੀ ਸਿੱਖਿਆ ਨੂੰ ਸੰਭਾਲ ਕੇ ਰੱਖਣ ਤੇ ਇਸ ਦਾ ਪਰਸਾਰ ਕਰਨ|’
ਅਚਲ ਵਟਾਲੇ, ਜ਼ਿਲ੍ਹਾ ਗੁਰਦਾਸਪੁਰ ਵਿਖੇ ਸ਼ਿਵਰਾਤਰੀ ਦੇ ਮੇਲੇ ਸਮੇਂ ਸਿੱਧਾਂ ਨੇ ਆਪਣੀ ਹਾਰ ਮੰਨ ਲਈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਆਪ ਦੇ ਅਸੂਲਾਂ ਨੂੰ ਕਬੂਲ ਕਰ ਲਿਆ| ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ :
ਸਿਧ ਬੋਲਨਿ ਸ਼ੁਭ ਬਚਨ, ਧੰਨ ਨਾਨਕ ਤੇਰੀ ਵਡੀ ਕਮਾਈ।

ਵਡਾ ਪੁਰਖ ਪ੍ਰਗਟਿਆ ਕਲਿਜੁਗ ਅੰਦਰ ਜੋਤ ਜਗਾਈ|
(ਵਾਰਾਂ ਭਾਈ ਗੁਰਦਾਸ ਜੀ, ਵਾਰ 1, ਪਉੜੀ 44)

ਅਰਥਾਤ ਸਿੱਧ ੍ਹੁਭ ਬਚਨ ਬੋਲਣ ਲੱਗੇ ਕਿ ਹੇ ਨਾਨਕ ਤੂੰ ਧੰਨ ਹੈਂ| ਤੇਰੀ ਕਮਾਈ ਵੱਡੀ ਹੈ| ਤੂੰ ਵੱਡਾ ਪੁਰਖ ਪਰਗਟ ਹੋਇਆ ਹੈਂ ਜਿਸਨੇ ਕਲਿਯੁਗ ਵਿਚ ਨਾਮ ਦੀ ਜੋਤ ਜਗਾ ਦਿੱਤੀ ਹੈ|

ਸੱਚਮੁੱਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਮਾਈ ਬਹੁਤ ਵੱਡੀ ਹੈ ਜਿਸ ਨੂੰ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ| ਰਹਿੰਦੀ ਦੁਨੀਆਂ ਤਕ ਲੋਕ ਆਪ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਰਹਿਣਗੇ|


ਉਨ੍ਹਾਂ ਰਾਹਾਂ ਨੂੰ ਸਾਡਾ ਕੋਟਿ ਕੋਟਿ ਪਰਣਾਮ
ਜਿਨ੍ਹਾਂ ਰਾਹਾਂ ਨੂੰ ਸਾਡੇ ਗੁਰੂ ਸਾਹਿਬ ਦੇ ਚਰਨਾਂ ਦੀ ਛੋਹ ਪਰਾਪਤ ਹੋਈ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

ਡਾ .ਅੰਮ੍ਰਿਤ ਕੌਰ
ਸੇਵਾ-ਮੁਕਤ ਪ੍ਰੋਫੈਸਰ
ਪੰਜਾਬੀ ਯੂਨੀਵਰਸਿਟੀ
ਪਟਿਆਲਾ, ਪੰਜਾਬ, ਭਾਰਤਚਚ

Have something to say? Post your comment